ਨੇਹਾ ਕੱਕੜ ਦਾ ਕਿਸ ਸ਼ਖਸ ਨੇ ਤੋੜਿਆ ਦਿਲ ,ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੱਢਿਆ ਦਿਲ ਦਾ ਗੁਬਾਰ 

By  Shaminder December 15th 2018 04:41 PM

ਨੇਹਾ ਕੱਕੜ ਅਤੇ ਹਿਮਾਂਸ਼ ਕੋਹਲੀ ਦੀ ਰਿਲੇਸ਼ਨਸ਼ਿਪ ਕਾਫੀ ਸਮੇਂ ਤੋਂ ਚਰਚਾ 'ਚ ਹੈ । ਨੇਹਾ ਦੇ ਫੈਨਸ ਨੂੰ ਉਮੀਦ ਸੀ ਕਿ ਇਸ ਵਾਰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਜਾਣਗੇ । ਪਰ ਅਜਿਹਾ ਹੋਇਆ ਨਹੀਂ । ਹਰ ਸਮੇਂ ਖਿੜੀ ਰਹਿਣ ਵਾਲੀ ਨੇਹਾ ਕੱਕੜ ਦਾ ਚਿਹਰਾ ਮੁਰਝਾ ਚੁੱਕਿਆ ਹੈ ਅਤੇ ਉਨ੍ਹਾਂ ਨੇ ਆਪਣੀ ਸਟੋਰੀ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਸੀ ।

ਹੋਰ ਵੇਖੋ  : ਨੁਪੂਰ ਸਿੱਧੂ ਨਰਾਇਣ ਦੇ ਗੀਤ ‘ਵੰਝਲੀ’ ਦਾ 17 ਦਸੰਬਰ ਨੂੰ ਹੋਵੇਗਾ ਵਰਲਡ ਪ੍ਰੀਮੀਅਰ

neha kakkar nikle currant. neha kakkar nikle currant.

ਨੇਹਾ ਕੱਕੜ ਨੇ ਇੱਕ ਤੋਂ ਬਾਅਦ ਇੱਕ ਕਈ ਪੋਸਟਾਂ ਆਪਣੇ ਇੰਸਟਾਗ੍ਰਾਮ 'ਤੇ ਪਾਏ ਅਤੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ । ਨੇਹਾ ਕੱਕੜ ਨੇ ਲਿਖਿਆ ਕਿ ਮੈਨੂੰ ਨਹੀਂ ਸੀ ਪਤਾ ਕਿ ਦੁਨੀਆ 'ਚ ਏਨੇ ਬੁਰੇ ਲੋਕ ਵੀ ਰਹਿੰਦੇ ਨੇ ।ਮੈਂ ਜਾਣਦੀ ਹਾਂ ਕਿ ਮੈਂ ਇੱਕ ਸੈਲੀਬਰੇਟੀ ਹਾਂ ਅਤੇ ਮੈਨੂੰ ਇਹ ਸਭ ਨਹੀਂ ਲਿਖਣਾ ਚਾਹੀਦਾ ਪਰ ਇਸ ਦੇ ਨਾਲ ਮੈਂ ਇੱਕ ਇਨਸਾਨ ਵੀ ਹਾਂ ।

ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਪੋਸਟਾਂ ਸ਼ੇਅਰ ਕੀਤੀਆਂ ਨੇ ।ਤੁਹਾਨੂੰ ਦੱਸ ਦਈਏ ਕਿ ਇੰਡੀਅਨ ਆਈਡਲ ਦੇ ਮੰਚ 'ਤੇ ਹਿਮਾਂਸ਼ ਕੋਹਲੀ ਨੇ ਨੇਹਾ ਨੂੰ ਸਰਪਰਾਈਜ਼ ਦਿੱਤਾ ਸੀ ਅਤੇ ਦੋਨਾਂ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਸਾਰੀ ਦੁਨੀਆ ਦੇ ਸਾਹਮਣੇ ਕਬੂਲ ਕੀਤਾ ਸੀ ।

ਪਰ ਫਿਲਹਾਲ ਦੋਨਾਂ ਦਰਮਿਆਨ ਦੂਰੀ ਆ ਚੁੱਕੀ ਹੈ ਜਿਨ੍ਹਾਂ ਦਾ ਸਬੂਤ ਨੇਹਾ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇਹ ਜਾਣਕਾਰੀ ਹੈ ।

Related Post