ਨੁਪੂਰ ਸਿੱਧੂ ਨਰਾਇਣ ਦੇ ਗੀਤ 'ਵੰਝਲੀ' ਦਾ 17 ਦਸੰਬਰ ਨੂੰ ਹੋਵੇਗਾ ਵਰਲਡ ਪ੍ਰੀਮੀਅਰ 

Written by  Shaminder   |  December 15th 2018 03:26 PM  |  Updated: December 15th 2018 03:26 PM

ਨੁਪੂਰ ਸਿੱਧੂ ਨਰਾਇਣ ਦੇ ਗੀਤ 'ਵੰਝਲੀ' ਦਾ 17 ਦਸੰਬਰ ਨੂੰ ਹੋਵੇਗਾ ਵਰਲਡ ਪ੍ਰੀਮੀਅਰ 

ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਪੇਸ਼ ਕਰ ਰਹੇ ਨੇ ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ 'ਵੰਝਲੀ' ਇਸ ਗੀਤ ਨੂੰ ਸਤਾਰਾਂ ਦਸੰਬਰ ਨੂੰ ਪੀਟੀਸੀ ਸਟੂਡਿਓ ਵੱਲੋਂ ਜਾਰੀ ਕੀਤਾ ਜਾਵੇਗਾ । ਵੰਝਲੀ ਨਾਂਅ ਦੇ ਟਾਈਟਲ ਹੇਠ ਆ ਰਹੇ ਇਸ ਗੀਤ ਦਾ ਫਿਲਹਾਲ ਪ੍ਰੋਮੋ ਜਾਰੀ ਹੋਇਆ ਹੈ ਅਤੇ ਇਹ ਪੂਰਾ ਗੀਤ ਸਤਾਰਾਂ ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ । ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਸ ਗੀਤ ਨੂੰ ਨੁਪੂਰ ਸਿੱਧੂ ਨਰਾਇਣ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।

ਹੋਰ ਵੇਖੋ  : ਸੁਣਨ ਬੋਲਣ ਤੋਂ ਅਸਮਰਥ ਮਲਿਕਾ ਹਾਂਡਾ ਸ਼ਤਰੰਜ ਦੇ ਮੁਕਾਬਲੇ ‘ਚ ਦਿੰਦੀ ਹੈ ਹਰ ਇੱਕ ਨੂੰ ਮਾਤ, ਕੌਮਾਂਤਰੀ ਪੱਧਰ ਦੇ ਮੁਕਾਲਿਆਂ ‘ਚ ਜਿੱਤੇ ਕਈ ਤਗਮੇ

https://www.youtube.com/watch?v=5DDN6zPQhx4&feature=youtu.be

ਸੋਮਵਾਰ ਸਵੇਰੇ ਦਸ ਵਜੇ ਪੀਟੀਸੀ ਪੰਜਾਬੀ ,ਪੀਟੀਸੀ ਚੱਕ ਦੇ ਅਤੇ ਯੂਟਿaਬ 'ਤੇ ਇਸ ਗੀਤ ਦਾ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ ਅਤੇ ਪੂਰੇ ਗੀਤ ਨੂੰ ਸਤਾਰਾਂ ਨਵੰਬਰ ਨੂੰ ਵੇਖਿਆ ਜਾ ਸਕਦਾ ਹੈ । ਦੱਸ ਦਈਏ ਕਿ ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਵੱਲੋਂ ਆਏ ਦਿਨ ਨਵੇਂ ਗੀਤ ਕੱਢੇ ਜਾ ਰਹੇ ਹਨ ਅਤੇ ਪੀਟੀਸੀ ਦੇ ਬੈਨਰ ਥੱਲੇ ਰਿਲੀਜ਼ ਹੋਣ ਵਾਲੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਹੋਰ ਵੇਖੋ : ਬੱਬੂ ਮਾਨ ਨੇ ਗੈਰੀ ਸੰਧੂ ਨੂੰ ਦਿੱਤੀ ਹੈ ਖਾਸ ਸਲਾਹ ,ਵੀਡਿਓ ਹੋਇਆ ਵਾਇਰਲ

nupur sidhu narayan nupur sidhu narayan

ਤੁਹਾਨੂੰ ਦੱਸ ਦਈਏ ਕਿ ਪੀਟੀਸੀ ਸਟੂਡਿਓ ਵੱਲੋਂ ਹਰ ਹਫਤੇ ਦੋ ਗਾਣੇ ਕੱਢੇ ਜਾਂਦੇ ਨੇ ਸੋਮਵਾਰ ਅਤੇ ਵੀਰਵਾਰ । ਜਿਸ ਦੇ ਤਹਿਤ ਨਵੇਂ ਗਾਇਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network