ਨੇਹਾ ਕੱਕੜ ਤੇ ਰੋਹਨਪ੍ਰੀਤ ਬਣਨ ਜਾ ਰਹੇ ਹਨ ਛੇਤੀ ਮਾਤਾ-ਪਿਤਾ, ਸੋਸ਼ਲ ਮੀਡੀਆ ਤੇ ਦਿੱਤੀ ਗੁੱਡ ਨਿਊਜ਼
ਗਾਇਕਾ ਨੇਹਾ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ । ਨੇਹਾ ਕੱਕੜ ਛੇਤੀ ਹੀ ਮਾਂ ਬਣਨ ਵਾਲੀ ਹੈ । ਸੋਸ਼ਲ ਮੀਡੀਆ ਰਾਹੀ ਉਹਨਾਂ ਨੇ ਇਸ ਖੁਸ਼ੀ ਦਾ ਐਲਾਨ ਕੀਤਾ ਹੈ । ਨੇਹਾ ਨੇ ਇੰਸਟਾਗ੍ਰਾਮ ਤੇ ਆਪਣੇ ਪਤੀ ਦੇ ਨਾਲ ਬਹੁਤ ਹੀ ਕਿਊਟ ਫੋਟੋ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ :
ਅਕਸ਼ੇ ਕੁਮਾਰ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਸਤੀਆਂ ਵਿੱਚ ਸ਼ਾਮਿਲ
ਅਦਾਕਾਰ ਵਰੁਣ ਧਵਨ ਦਾ ਕੋਰੋਨਾ ਟੈਸਟ ਨੈਗੇਟਿਵ, ਜਲਦ ਸ਼ੁਰੂ ਕਰਨਗੇ ਫ਼ਿਲਮ ਦੀ ਸ਼ੂਟਿੰਗ

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ ਹੈ ‘ਖਿਆਲ ਰੱਖਿਆ ਕਰ’ । ਨੇਹਾ ਦੀ ਇਸ ਤਸਵੀਰ ਤੇ ਲੋਕ ਜਮ ਕੇ ਕਮੈਂਟ ਕਰ ਰਹੇ ਹਨ । ਕੁਝ ਲੋਕ ਇਸ ਗੱਲ ਤੇ ਹੈਰਾਨੀ ਜਤਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਦੇ ਵਿਆਹ ਨੂੰ ਤਕਰੀਬਨ ਦੋ ਮਹੀਨੇ ਹੋਏ ਹਨ ।

ਅਜਿਹੇ ਵਿੱਚ ਇਹ ਖ਼ਬਰ ਸਭ ਨੂੰ ਹੈਰਾਨ ਕਰਨ ਵਾਲੀ ਹੈ । ਨੇਹਾ ਨੇ ਰੋਹਨਪ੍ਰੀਤ ਨਾਲ 24 ਅਕਤੂਬਰ ਨੂੰ ਵਿਆਹ ਕਰਵਾਇਆ ਸੀ । ਨੇਹਾ ਨੇ ਇਸ ਵਿਆਹ ਦਾ ਐਲਾਨ ਵੀ ਸੋਸ਼ਲ ਮੀਡੀਆ ਤੇ ਕੀਤਾ ਸੀ । ਇਸ ਤੋਂ ਕੁਝ ਦਿਨਾਂ ਬਾਅਦ ਹੀ ਨੇਹਾ ਤੇ ਰੋਹਨਪ੍ਰੀਤ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ ।