ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਹੀ ਹੈ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਇਹ ਵੀਡੀਓ, ਤੁਸੀਂ ਵੀ ਵੇਖੋ

By  Pushp Raj December 23rd 2021 11:39 AM

ਬਾਲੀਵੁੱਡ ਦੀ ਮਸ਼ਹੂਰ ਗਾਇਕ ਨੇਹਾ ਕੱਕੜ ਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਦੀ ਜੋੜੀ ਨੂੰ ਬੈਸਟ ਕਪਲਸ ਮੰਨਿਆ ਜਾਂਦਾ ਹੈ। ਇਹ ਜੋੜੀ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਨੇਹਾ ਤੇ ਰੋਹਨਪ੍ਰੀਤ ਅਕਸਰ ਆਪਣੇ ਪ੍ਰੋਗਰਾਮ, ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਹੋ ਰਹੀ ਹੈ।

ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਇੱਕ ਇੰਸਟਾਗ੍ਰਾਮ ਟ੍ਰੈਂਡ ਨੂੰ ਫਾਲੋ ਕਰਦੇ ਹੋਏ, ਇੱਕ ਇੰਸਟਾ ਰੀਲ ਬਣਾਈ ਹੈ। ਇਸ ਵਿੱਚ ਰੋਹਨਪ੍ਰੀਤ ਤੇ ਨੇਹਾ, ਹੱਟ ਜਾ ਸਾਮਨੇ ਸੇ ਗੀਤ ਉੱਤੇ ਆਪਣੀ ਅਦਾਕਾਰੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਇਹ ਦੋਵੇਂ ਤਸਵੀਰ ਦੇ ਲਈ ਦੋ ਪੋਜ਼ ਦੇ ਰਹੇ ਹਨ, ਇਨ੍ਹਾਂ ਪੋਜ਼ ਵਿੱਚ ਇਹ ਜੋੜੀ ਬੇਹੱਦ ਪਿਆਰੀ ਲੱਗ ਰਹੀ ਹੈ।

NEHA AND ROHANPREET Image Source: Instagram

ਇਸ ਵੀਡੀਓ ਨੂੰ ਰੋਹਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ,‘#TeriBhabi@nehakakkar Khadi hai!!ਇਸ ਦੇ ਨਾਲ ਉਨ੍ਹਾਂ ਨੇ ਦੋ ਈਮੋਜੀ ਵੀ ਬਣਾਏ ਹਨ। ਇਸ ਵੀਡੀਓ ਉੱਤੇ ਨੇਹਾ ਕੱਕੜ ਨੇ ਕਮੈਂਟ ਕਰਕੇ ਕਿਹਾ, " ਬੇਬੀ ਇਸ ਨੂੰ ਨਾਂ ਹਟਾਓ।"

 

View this post on Instagram

 

A post shared by Rohanpreet Singh (@rohanpreetsingh)

ਇਸ ਵੀਡੀਓ ਨੂੰ ਹੁਣ ਤੱਕ 1 ਲੱਖ 23 ਹਜ਼ਾਰ ਤੋਂ ਵੀ ਵੱਧ ਲੋਕ ਵੇਖ ਚੁੱਕੇ ਹਨ। ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਇਸ ਵੀਡੀਓ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰੀਆ ਦੇ ਰਹੇ ਹਨ। ਇੱਕ ਯੂਜ਼ਰ ਨੇ ਇਸ ਵੀਡੀਓ 'ਤੇ ਕਮੈਂਟ ਕਰਕੇ ਲਿਖਿਆ, " ਭਾਬੀ ਤਾਂ ਨਹੀਂ, ਪਰ ਨੇਹੂ ਜ਼ਰੂਰ ਖੜੀ ਹੈ। ਵਰਲਡ ਦੇ ਬੈਸਟ ਕਪਲ ਨੂੰ ਬਹੁਤ ਸਾਰਾ ਪਿਆਰ।" ਇੱਕ ਹੋਰ ਯੂਜ਼ਰ ਨੇ ਲਿਖਿਆ ਇਸ ਟ੍ਰੈਂਡ ਵਿੱਚ ਨੇਹੂਪ੍ਰੀਤ।

neha kakar marriage Image Source: Instagram

ਹੋਰ ਪੜ੍ਹੋ : ਫ਼ਿਲਮ 83 ਦੇ ਪ੍ਰੀਮੀਅਰ ਦੌਰਾਨ ਇੱਕਠੇ ਨਜ਼ਰ ਆਏ ਕ੍ਰਿਕਟ ਤੇ ਬਾਲੀਵੁੱਡ ਸਿਤਾਰੇ

ਦੱਸਣਯੋਗ ਹੈ ਕਿ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਸਾਲ 2020 ਦੇ ਵਿੱਚ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ। ਇਸ ਗਾਇਕ ਜੋੜੀ ਅਤੇ ਇਨ੍ਹਾਂ ਦੋਹਾਂ ਦੀ ਕਿਊਟ ਕੈਮਿਸਟਰੀ ਨੂੰ ਫੈਨਜ਼ ਬੇਹੱਦ ਪਸੰਦ ਕਰਦੇ ਹਨ। ਨੇਹਾ ਅਤੇ ਰੋਹਨਪ੍ਰੀਤ ਸੋਸ਼ਲ ਮੀਡੀਆ ਉੱਤੇ ਜਦੋਂ ਵੀ ਕੋਈ ਪੋਸਟ ਪਾਉਂਦੇ ਹਨ, ਇਹ ਪੋਸਟ ਮਹਿਜ਼ ਕੁਝ ਹੀ ਘੰਟਿਆਂ ਵਿੱਚ ਵਾਇਰਲ ਹੋ ਜਾਂਦੀ ਹੈ। ਇਸ ਨਾਲ ਸਹਿਜ਼ ਤੌਰ 'ਤੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਜੋੜੀ ਦੇ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ।

Related Post