ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਮੰਗਣੀ ਦੀਆਂ ਤਸਵੀਰਾਂ ਵਾਇਰਲ, ਤਸਵੀਰਾਂ ਦੇਖਕੇ ਨੇਹਾ ਦੇ ਐੱਕਸ ਬੁਆਏ ਫ੍ਰੈਂਡ ਨੇ ਕਮੈਂਟ ਕਰਕੇ ਕਹਿ ਦਿੱਤੀ ਵੱਡੀ ਗੱਲ
ਨੇਹਾ ਕੱਕੜ ਬਹੁਤ ਛੇਤੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਨ ਜਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਦੋਹਾਂ ਦਾ ਵਿਆਹ 24 ਅਕਤੂਬਰ ਨੂੰ ਹੈ । ਦੋਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੋਵੇਂ ਇੱਕ ਦੂਜੇ ਦਾ ਹੱਥ ਫੜਕੇ ਬੈਠੇ ਹੋਏ ਨਜ਼ਰ ਆ ਰਹੇ ਹਨ । ਇੱਕ ਤਸਵੀਰ ਵੀ ਕਾਫੀ ਵਾਇਰਲ ਹੋ ਰਹੀ ਹੈ । ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰ ਨੇਹਾ ਦੇ ਰੋਕਾ ਸੈਰੇਮਨੀ ਦੀ ਹੈ ।

ਹੋਰ ਪੜ੍ਹੋ :
ਵਿੰਦੂ ਦਾਰਾ ਸਿੰਘ ਨੇ ਯੂ.ਪੀ. ਦੇ ਸੀ.ਐੱਮ ਨਾਲ ਕੀਤੀ ਮੁਲਾਕਾਤ, ਤਾਰੀਫਾਂ ਦੇ ਬੰਨੇ ਪੁਲ
ਕਈ ਫ਼ਿਲਮਾਂ ’ਚ ਕੰਮ ਕਰ ਚੁੱਕੇ ਇਸ ਬੱਚੇ ਨੇ ਇਸ ਤਰ੍ਹਾਂ ਬਣਾਏ 300 ਕਰੋੜ, ਕਰ ਰਿਹਾ ਹੈ ਇਹ ਕਾਰੋਬਾਰ

ਤਸਵੀਰ ਵਿੱਚ ਨੇਹਾ ਦੀ ਝੋਲੀ ਵਿੱਚ ਇੱਕ ਬੈਗ ਵੀ ਨਜ਼ਰ ਆ ਰਿਹਾ ਹੈ । ਤਸਵੀਰ ਵਿੱਚ ਇੱਕ ਹੋਰ ਜੋੜਾ ਵੀ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਰੋਹਨ ਦੇ ਮੰਮੀ ਡੈਡੀ ਦੱਸਿਆ ਜਾ ਰਿਹਾ ਹੈ । ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ ‘ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਰੋਕਾ’ ।

ਜੇਕਰ ਦੇਖਿਆ ਜਾਵੇ ਤਾਂ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਵੀ ਖੁਲਾਸਾ ਨਹੀਂ ਕੀਤਾ । ਨੇਹਾ ਤੇ ਰੋਹਨ ਦੇ ਰਿਸ਼ਤੇ ਨੂੰ ਲੈ ਕੇ ਨੇਹਾ ਦੇ ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਦਾ ਪ੍ਰਤੀਕਰਮ ਵੀ ਆਇਆ ਹੈ । ਹਿਮਾਂਸ਼ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ‘ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਪ੍ਰੇਮ ਪ੍ਰਸੰਗ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ । ਪਰ ਉਹ ਉਹਨਾਂ ਲਈ ਖੁਸ਼ ਹਨ । ਉਹ ਆਪਣੇ ਜੀਵਨ ਵਿੱਚ ਅੱਗੇ ਵੱਧ ਰਹੀ ਹੈ । ਉਸ ਨੂੰ ਕਿਸੇ ਦਾ ਸਾਥ ਮਿਲਿਆ, ਇਹ ਜਾਣਕੇ ਚੰਗਾ ਲੱਗਿਆ’ ।
View this post on Instagram