ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦਾ ਕਾਰਡ ਵਾਇਰਲ, ਪੰਜਾਬ ’ਚ ਹੋਵੇਗਾ ਵਿਆਹ
ਨੇਹਾ ਕੱਕੜ ਬਹੁਤ ਛੇਤੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ । ਇਸ ਵਜ੍ਹਾ ਕਰਕੇ ਉਹ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ । ਹਾਲ ਹੀ ਵਿੱਚ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਗਾਇਕ ਰੋਹਨਪ੍ਰੀਤ ਨਾਲ ਤਸਵੀਰ ਸਾਂਝੀ ਕਰਕੇ ਆਪਣੇ ਰਿਸ਼ਤੇ ਤੇ ਮੋਹਰ ਲਗਾਈ ਸੀ । ਇਸ ਤਸਵੀਰ ਤੋਂ ਬਾਅਦ ਨੇਹਾ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ ।

ਹੋਰ ਪੜ੍ਹੋ :
ਵਿਆਹ ਤੋਂ 40 ਸਾਲ ਬਾਅਦ ਧਰਮਿੰਦਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਬੋਲੀ ਹੇਮਾ ਮਾਲਿਨੀ
ਅੱਜ ਹੈ ਸੰਨੀ ਦਿਓਲ ਦਾ ਜਨਮ ਦਿਨ, ਭਰਾ ਬੌਬੀ ਦਿਓਲ ਨੇ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ
ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨੇ ਨੂੰ ਅਦਾਕਾਰ ਦਰਸ਼ਨ ਔਲਖ ਨੇ ਕੀਤਾ ਸੰਬੋਧਨ

ਹੁਣ ਨੇਹਾ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਤੇ ਦੋਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ । ਵਾਇਰਲ ਕਾਰਡ ਦੇ ਮੁਤਾਬਿਕ ਰੋਹਨਪ੍ਰੀਤ ਤੇ ਨੇਹਾ 26 ਅਕਤੂਬਰ ਨੂੰ ਵਿਆਹ ਕਰਨ ਜਾ ਰਹੇ ਹਨ । ਕਾਰਡ ਮੁਤਾਬਿਕ ਦੋਹਾਂ ਦਾ ਵਿਆਹ ਪੰਜਾਬ ਵਿੱਚ ਹੋਵੇਗਾ ।

ਹਾਲਾਂਕਿ ਨੇਹਾ ਤੋ ਰੋਹਨ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਕਾਰਡ ਸ਼ੇਅਰ ਨਹੀਂ ਕੀਤਾ ਗਿਆ । ਪਰ ਖ਼ਬਰਾਂ ਦੀ ਮੰਨੀਏ ਤਾਂ ਦੋਹਾਂ ਦਾ ਵਿਆਹ 26 ਅਕਤੂਬਰ ਨੂੰ ਤੈਅ ਹੈ । ਸੂਤਰਾਂ ਦੀ ਮੰਨੀਏ ਤਾਂ ਨੇਹਾ ਦਾ ਪਰਿਵਾਰ ਰਿਸ਼ੀਕੇਸ਼ ਤੋਂ ਗੰਗਾ ਜਲ ਲੈ ਕੇ ਅਇਆ ਹੈ । ਜਿਸ ਨਾਲ ਨੇਹਾ ਨੂੰ ਮਹਿੰਦੀ ਤੇ ਇਸ਼ਨਾਨ ਕਰਵਾਇਆ ਜਾਵੇਗਾ ।
View this post on Instagram