ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦਾ ਕਾਰਡ ਵਾਇਰਲ, ਪੰਜਾਬ ’ਚ ਹੋਵੇਗਾ ਵਿਆਹ

written by Rupinder Kaler | October 19, 2020

ਨੇਹਾ ਕੱਕੜ ਬਹੁਤ ਛੇਤੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ । ਇਸ ਵਜ੍ਹਾ ਕਰਕੇ ਉਹ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ । ਹਾਲ ਹੀ ਵਿੱਚ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਗਾਇਕ  ਰੋਹਨਪ੍ਰੀਤ ਨਾਲ ਤਸਵੀਰ ਸਾਂਝੀ ਕਰਕੇ ਆਪਣੇ ਰਿਸ਼ਤੇ ਤੇ ਮੋਹਰ ਲਗਾਈ ਸੀ । ਇਸ ਤਸਵੀਰ ਤੋਂ ਬਾਅਦ ਨੇਹਾ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ ।

neha kakkar

ਹੋਰ ਪੜ੍ਹੋ :

neha-kakkar

ਹੁਣ ਨੇਹਾ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਤੇ ਦੋਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ । ਵਾਇਰਲ ਕਾਰਡ ਦੇ ਮੁਤਾਬਿਕ ਰੋਹਨਪ੍ਰੀਤ ਤੇ ਨੇਹਾ 26 ਅਕਤੂਬਰ ਨੂੰ ਵਿਆਹ ਕਰਨ ਜਾ ਰਹੇ ਹਨ । ਕਾਰਡ ਮੁਤਾਬਿਕ ਦੋਹਾਂ ਦਾ ਵਿਆਹ ਪੰਜਾਬ ਵਿੱਚ ਹੋਵੇਗਾ ।

neha-kakkar

ਹਾਲਾਂਕਿ ਨੇਹਾ ਤੋ ਰੋਹਨ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਕਾਰਡ ਸ਼ੇਅਰ ਨਹੀਂ ਕੀਤਾ ਗਿਆ । ਪਰ ਖ਼ਬਰਾਂ ਦੀ ਮੰਨੀਏ ਤਾਂ ਦੋਹਾਂ ਦਾ ਵਿਆਹ 26 ਅਕਤੂਬਰ ਨੂੰ ਤੈਅ ਹੈ । ਸੂਤਰਾਂ ਦੀ ਮੰਨੀਏ ਤਾਂ ਨੇਹਾ ਦਾ ਪਰਿਵਾਰ ਰਿਸ਼ੀਕੇਸ਼ ਤੋਂ ਗੰਗਾ ਜਲ ਲੈ ਕੇ ਅਇਆ ਹੈ । ਜਿਸ ਨਾਲ ਨੇਹਾ ਨੂੰ ਮਹਿੰਦੀ ਤੇ ਇਸ਼ਨਾਨ ਕਰਵਾਇਆ ਜਾਵੇਗਾ ।

You may also like