ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਵਿਆਹ ‘ਚ ਕੀਤਾ ਡਾਂਸ ਵੀਡੀਓ ਹੋ ਰਿਹਾ ਵਾਇਰਲ

By  Shaminder February 18th 2021 10:20 AM -- Updated: February 18th 2021 12:35 PM

ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਰੋਹਨਪ੍ਰੀਤ ਦੇ ਨਾਲ ਵਿਆਹ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਨੇ । ਨੇਹਾ ਦਾ ਇਹ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।

neha kakkar and rohanpreet

ਇਸ ਵੀਡੀਓ ‘ਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਤੋਂ ਇਲਾਵਾ ਨੇਹਾ ਦਾ ਭਰਾ ਟੋਨੀ ਕੱਕੜ ਵੀ ਨਜ਼ਰ ਆ ਰਿਹਾ ਹੈ ।ਨੇਹਾ ਕੱਕੜ ਨੇ ਕਾਲਾ ਚਸ਼ਮਾ ਅਤੇ ਬੂਟੀ ਗੀਤ ‘ਤੇ ਡਾਂਸ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਗੀਤਾਂ ‘ਤੇ ਡਾਂਸ ਦਾ ਜਲਵਾ ਵਿਖਾਇਆ ।

ਹੋਰ ਪੜ੍ਹੋ : ਇਹ ਹੈ ਮਲਾਇਕਾ ਦੀ ਖੂਬਸੂਰਤੀ ਦਾ ਰਾਜ਼, ਤੁਸੀ ਵੀ ਜਾਣ ਕੇ ਹੋ ਜਾਵੋਗੇ ਹੈਰਾਨ

neha kakkar and rohanpreet

ਨੇਹਾ ਦਾ ਇਹ ਵੀਡੀਓ ਕਿਸੇ ਵਿਆਹ ਦੇ ਪ੍ਰੋਗਰਾਮ ਦਾ ਹੈ ਜਿਸ ‘ਚ ਉਨ੍ਹਾਂ ਨੇ ਜੰਮ ਕੇ ਠੁਮਕੇ ਲਗਾਏ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਨੇ ਇੱਕ ਬੱਚੇ ਨੂੰ ਵੀ ਆਪਣੀ ਗੋਦ ‘ਚ ਚੁੱਕਿਆ ਹੋਇਆ ਹੈ ।

neha kakkar and rohanpreet

ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਬੀਤੇ ਸਾਲ ਉਨ੍ਹਾਂ ਨੇ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ਸੀ ।

 

View this post on Instagram

 

A post shared by Viral Bhayani (@viralbhayani)

Related Post