ਨੇਹਾ ਕੱਕੜ ਨੇ ਤੋੜੀ ਚੁੱਪੀ, ਕਿਹਾ-'ਮੈਂ ਪ੍ਰਤਿਭਾ ਅਤੇ ਮਿਹਨਤ ਕਾਰਨ ਹੀ ਹਾਂ ਏਨੀਂ ਕਾਮਯਾਬ'
'Neha Kakkar' News: ਨੇਹਾ ਕੱਕੜ ਨੂੰ 90 ਦੇ ਦਹਾਕੇ ਦੇ ਹਿੱਟ ਗੀਤ 'ਮੈਨੇ ਪਾਇਲ ਹੈ ਛਨਕਾਈ' ਦੇ ਰੀਮਿਕਸ ਵਰਜ਼ਨ ਲਈ ਇਨ੍ਹੀਂ ਦਿਨੀਂ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਗਾਇਕਾ ਫਾਲਗੁਨੀ ਪਾਠਕ ਵੀ ਇਸ ਦੇ ਰੀਮਿਕਸ ਤੋਂ ਨਾਰਾਜ਼ ਹੈ ਅਤੇ ਉਸ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਇੰਟਰਵਿਊ ਤੱਕ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਨੇਹਾ ਕੱਕੜ ਦੇ ਕਰੀਅਰ ਦੇ ਹਿੱਟ ਗੀਤਾਂ ਦੀ ਸੂਚੀ ਲੰਬੀ ਹੈ ਪਰ ਇਹ ਰੀਮਿਕਸ ਗੀਤਾਂ ਨਾਲ ਵੀ ਭਰੀ ਹੋਈ ਹੈ। ਇਸ ਕਾਰਨ ਉਹ ਟ੍ਰੋਲ ਵੀ ਹੋ ਰਹੀ ਹੈ। ਨਵੇਂ ਗੀਤ 'ਓ ਸੱਜਣਾ' ਨੂੰ ਲੈ ਕੇ ਨਿਸ਼ਾਨੇ 'ਤੇ ਆਈ ਨੇਹਾ ਕੱਕੜ ਨੇ ਚੁੱਪੀ ਤੋੜਦੇ ਹੋਏ ਆਪਣਾ ਪੱਖ ਰੱਖਿਆ ਹੈ।
image source Instagram
image source Instagram
ਨੇਹਾ ਕੱਕੜ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਯੂਜ਼ਰ ਵੱਲੋਂ ਇਸ ਪੋਸਟ ਨੂੰ ਫਾਲਗੁਨੀ ਪਾਠਕ ਨਾਲ ਜੋੜਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ ਲਗਾਤਾਰ ਫਾਲਗੁਨੀ ਦੇ ਸਮਰਥਨ 'ਚ ਟਰੈਂਡ ਚਲਾ ਰਹੇ ਹਨ।
image source Instagram
ਨੇਹਾ ਕੱਕੜ ਨੇ ਆਪਣੀ ਪੋਸਟ 'ਚ ਕਿਹਾ ਕਿ ਉਸ ਨੂੰ ਇੰਨੀ ਪ੍ਰਸਿੱਧੀ ਮਿਲਣ ਦਾ ਵੱਡਾ ਕਾਰਨ ਇਹ ਹੈ ਕਿ ਉਸ ਨੇ ਇਸ ਪਿੱਛੇ ਬਹੁਤ ਮਿਹਨਤ ਕੀਤੀ ਹੈ ਅਤੇ ਉਸ 'ਚ ਹੁਨਰ ਹੈ। ਉਸ ਨੇ ਛੋਟੀ ਉਮਰ ਵਿੱਚ ਹੀ ਇੰਨਾ ਨਾਮ ਕਮਾਇਆ ਹੈ ਜੋ ਦੁਨੀਆਂ ਵਿੱਚ ਬਹੁਤ ਘੱਟ ਲੋਕ ਕਰ ਸਕਦੇ ਹਨ।
image source Instagram
ਨੇਹਾ ਇਸ ਪੋਸਟ ਉੱਤੇ ਲਿਖਿਆ ਹੈ, 'ਦੁਨੀਆ 'ਚ ਬਹੁਤ ਘੱਟ ਲੋਕਾਂ ਨੂੰ ਉਹ ਮਿਲਦਾ ਹੈ ਜੋ ਮੈਨੂੰ ਜ਼ਿੰਦਗੀ 'ਚ ਮਿਲਿਆ ਹੈ...ਉਹ ਵੀ ਏਨੀਂ ਛੋਟੀ ਉਮਰ ਵਿੱਚ...ਅਜਿਹੀ ਪ੍ਰਸਿੱਧੀ, ਪਿਆਰ, ਅਣਗਿਣਤ ਸੁਪਰਹਿੱਟ ਗੀਤ, ਸੁਪਰ-ਡੁਪਰ ਹਿੱਟ ਟੀਵੀ ਸ਼ੋਅ, ਦੁਨੀਆ ਭਰ ਦੇ ਟੂਰ, ਛੋਟੇ ਬੱਚਿਆਂ ਤੋਂ ਲੈ ਕੇ 80-90 ਸਾਲ ਦੇ ਬਜ਼ੁਰਗਾਂ ਤੱਕ ਦੇ ਪ੍ਰਸ਼ੰਸਕ ਅਤੇ ਕੀ ਨਹੀਂ।'' ਉਹ ਅੱਗੇ ਕਹਿੰਦੀ ਹੈ, 'ਤੁਸੀਂ ਜਾਣਦੇ ਹੋ? ਮੈਨੂੰ ਇਹ ਸਭ ਕਿਉਂ ਮਿਲਿਆ? ਮੇਰੀ ਪ੍ਰਤਿਭਾ, ਸਖ਼ਤ ਮਿਹਨਤ, ਜਨੂੰਨ ਅਤੇ ਸਕਾਰਾਤਮਕਤਾ ਦੇ ਕਾਰਨ। ਇਸ ਲਈ...ਮੈਂ ਅੱਜ ਜੋ ਕੁਝ ਮੇਰੇ ਕੋਲ ਹੈ ਉਸ ਲਈ ਮੈਂ ਪਰਮਾਤਮਾ ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਹਾਡਾ ਧੰਨਵਾਦੀ... ਮੈਂ ਰੱਬ ਦੀ ਸਭ ਤੋਂ ਪਿਆਰੀ ਬੱਚੀ ਹਾਂ। ਇੱਕ ਵਾਰ ਫਿਰ ਧੰਨਵਾਦ...ਆਪ ਸਭ ਨੂੰ ਖੁਸ਼ੀਆਂ ਬਖਸ਼ਣ।
ਨੇਹਾ ਆਪਣੀ ਇੰਸਟਾ ਸਟੋਰੀ 'ਤੇ ਲਿਖਦੀ ਹੈ, 'ਮੈਨੂੰ ਉਨ੍ਹਾਂ ਲਈ ਬੁਰਾ ਲੱਗਦਾ ਹੈ ਜੋ ਮੈਨੂੰ ਖੁਸ਼ ਦੇਖ ਕੇ ਅਤੇ ਮੇਰੀ ਕਾਮਯਾਬੀ ਨੂੰ ਦੇਖ ਕੇ ਖੁਸ਼ ਨਹੀਂ ਹਨ। ਗਰੀਬ...ਕਿਰਪਾ ਕਰਕੇ ਟਿੱਪਣੀ ਕਰਦੇ ਰਹੋ। ਮੈਂ ਉਨ੍ਹਾਂ ਨੂੰ ਨਹੀਂ ਮਿਟਾਵਾਂਗੀ। ਕਿਉਂਕਿ ਮੈਂ ਜਾਣਦੀ ਹਾਂ ਅਤੇ ਹਰ ਕੋਈ ਜਾਣਦਾ ਹੈ ਕਿ ਨੇਹਾ ਕੱਕੜ ਕੀ ਹੈ।
View this post on Instagram