ਨੇਹਾ ਕੱਕੜ ਨੇ ਭੈਣ-ਭਰਾ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਵੱਡੀ ਗਿਣਤੀ ‘ਚ ਆਏ ਲਾਈਕਸ

By  Lajwinder kaur November 7th 2021 11:51 AM -- Updated: November 7th 2021 11:56 AM

ਬਾਲੀਵੁੱਡ ਗਾਇਕਾ ਨੇਹਾ ਕੱਕੜ (Neha Kakkar) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਬੀਤੇ ਦਿਨੀ ਭਾਈ-ਦੂਜ ਦਾ ਤਿਉਹਾਰ ਸੀ। ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ । ਦੇਸ਼ ਭਰ ‘ਚ ਬਹੁਤ ਪ੍ਰੇਮ ਪਿਆਰ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ‘ਤੇ ਕੇਸਰ ਦਾ ਟਿੱਕਾ ਲਗਾਉਂਦੀਆ ਤੇ ਆਪਣੇ ਭਰਾ ਦੀ ਚੰਗੀ ਸਿਹਤ ਤੇ ਖ਼ੁਸ਼ਹਾਲੀ ਲਈ ਦੁਆਵਾਂ ਕਰਦੀਆਂ ਨੇ। ਨੇਹਾ ਕੱਕੜ ਵੀ ਹਰ ਵਾਰ ਇਸ ਤਿਉਹਾਰ ਨੂੰ ਬਹੁਤ ਹੀ ਪਿਆਰ ਅਤੇ ਸ਼ਰਧਾ ਦੇ ਨਾਲ ਆਪਣੀ ਭੈਣ ਸੋਨੂ ਕੱਕੜ ਅਤੇ ਭਰਾ ਟੋਨੀ ਕੱਕੜ ਦੇ ਨਾਲ ਸੈਲੀਬ੍ਰੇਟ ਕਰਦੀ ਹੈ।inside image of neha kakkar and tony kakkar

ਹੋਰ ਪੜ੍ਹੋ : ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਦੀਵਾਲੀ ਦੀ ਪੂਜਾ, ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਦੀਵਾਲੀ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭੈਣ ਭਰਾ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ- ‘Bhai Dooj ਦੀ ਸ਼ੁਭਕਾਮਨਾਵਾਂ ਮੇਰੇ ਪਿਆਰੇ ਸੋਨੂ ਕੱਕੜ ਭੈਣ ਅਤੇ ਟੋਨੀ ਕੱਕੜ ਭਰਾ ਤੇ ਮੇਰੇ ਵੱਲੋਂ ਸਭ ਨੂੰ’। ਪ੍ਰਸ਼ੰਸਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ। ਨੋ ਲੱਖ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਇੱਕ ਹੋਰ ਕ੍ਰਿਕੇਟਰ ਦਾ ਦਿਲ ਆਇਆ ਬਾਲੀਵੁੱਡ ਦੀ ਅਦਾਕਾਰਾ ‘ਤੇ, ਕ੍ਰਿਕਟਰ KL Rahul ਨੇ ਆਥੀਆ ਸ਼ੈੱਟੀ ਨਾਲ ਕੀਤਾ ਆਪਣੇ ਪਿਆਰ ਦਾ ਇਜ਼ਹਾਰ

feature image of rohanpreet singh wished happy wedding anniversary to neha kakkar

ਨੇਹਾ ਕੱਕੜ ਨੇ ਦੀਵਾਲੀ ਮੌਕੇ ਉੱਤੇ ਵੀ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਸਨ। ਹਾਲ ਹੀ ‘ਚ ਦੋਵਾਂ ਦਾ ਨਵਾਂ ਗੀਤ ‘Do Gallan’ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਕਤੂਬਰ ਮਹੀਨੇ ‘ਚ ਦੋਵਾਂ ਨੇ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਵੀ ਮਨਾਈ ਹੈ।

 

 

View this post on Instagram

 

A post shared by Neha Kakkar (Mrs. Singh) (@nehakakkar)

 

View this post on Instagram

 

A post shared by Neha Kakkar (Mrs. Singh) (@nehakakkar)

 

 

Related Post