ਨੇਹਾ ਕੱਕੜ ਦੇ ਹਿੱਸੇ ਆਏ ਦੋ ਖਿਤਾਬ, ਰੱਚ ਦਿੱਤਾ ਇਕ ਨਵਾਂ ਇਤਿਹਾਸ

By  Gourav Kochhar April 20th 2018 10:43 AM

ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਸੱਭ ਤੋਂ ਵਧੀਆ ਪਲੇਅਬੈਕ ਗਾਇਕਾਂ ਵਿੱਚੋਂ ਇੱਕ ਹੈ। ਨੇਹਾ ਨੂੰ ‘ਸੈਲਫੀ ਕੁਈਨ’ ਤੇ ‘ਛੋਟਾ ਪੈਕਟ ਵੱਡਾ ਧਮਾਕਾ’ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ। ਨੇਹਾ ਨੇ ਹੁਣ ਤੱਕ ਕਈ ਹਿੱਟ ਗਾਣੇ ਦਿੱਤੇ ਹਨ। ਹਾਲ ਹੀ 'ਚ ਨੇਹਾ Neha Kakkar ਨੇ ਦੋ ਰਿਕਾਡ ਆਪਣੇ ਨਾਂ ਕੀਤਾ ਹੈ।

ਬੀਤੇ ਦਿਨੀਂ ਨੇਹਾ ਨੇ ਦੋ ਨਵੇਂ ਰਿਕਾਡ ਕਾਈਮ ਕੀਤੇ ਹਨ। ਪਹਿਲਾਂ ਤਾਂ ਇਹ ਕਿ ਨੇਹਾ ਤੇ ਟੋਨੀ ਕੱਕੜ Tony Kakkar ਦੇ ਗਾਣੇ ‘ਮਿਲੇ ਹੋ ਤੁਮ ਹਮਕੋ’ ਭਾਰਤ ‘ਚ ਯੂ-ਟਿਊਬ ‘ਤੇ ਸੱਭ ਤੋਂ ਵੱਧ ਪਸੰਦ ਕੀਤੇ ਜਾਣ ਵਾਲਾ ਗਾਣਾ ਤੇ ਸਭ ਤੋਂ ਵੱਧ ਵਿਊਜ਼ ਹਾਸਲ ਕਰਨ ਵਾਲਾ ਗਾਣਾ ਬਣ ਗਿਆ ਹੈ। ਗਾਇਕ ਦੇ ਮੁਤਾਬਕ ਇਸ ਗਾਣੇ ਨੂੰ ਯੂ-ਟਿਊਬ ‘ਤੇ 400 ਮਿਲੀਅਨ ਵਿਊਜ਼ ਮਿਲ ਗਏ ਹਨ।

neha - tony

ਨੇਹਾ Neha Kakkar ਨੇ ਇਸ ਗਾਣੇ ਨੂੰ 2016 'ਚ ਆਵਾਜ਼ ਦਿੱਤੀ ਸੀ ਤੇ ਇਹ ਗਾਣੇ ਦਾ ਦੂਜਾ ਵਰਜਨ ਸੀ। ਨੇਹਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਖੁਸ਼ੀ ਇੱਕ ਪੋਸਟ ‘ਚ ਸਾਂਝਾ ਕੀਤੀ।

ਆਪਣੀ ਇਸ ਜਿੱਤ ‘ਤੇ ਟੋਨੀ ਕੱਕੜ ਨੇ ਵੀ ਪੋਸਟ ਸ਼ੇਅਰ ਕਰਦਿਆਂ ਲਿਖਿਆ,

“Now This is History @nehakakkar #MileHoTum #TonyKakkar#NehaKakkar. @zeemusiccompany”

ਸਿਰਫ ਇੰਨਾ ਹੀ ਨਹੀਂ | ਹਾਲ ਹੀ ‘ਚ ਨੇਹਾ Neha Kakkar ਦਾ ਇੱਕ ਹੋਰ ਰੋਮਾਂਟਿਕ ਗਾਣਾ ‘ਓ ਹਮਸਫਰ’ ਰਿਲੀਜ਼ ਹੋਇਆ ਹੈ ਜਿਸ ਨੂੰ ਕੁਝ ਹੀ ਸਮੇਂ ‘ਚ 5 ਮਿਲੀਅਨ ਵਿਊਜ਼ ਮਿਲ ਗਏ ਸਨ | ਇਸ ਗਾਣੇ ‘ਚ ਨੇਹਾ ਦੇ ਨਾਲ ਹਿਮਾਂਸ਼ੂ ਕੋਹਲੀ ਨਜ਼ਰ ਆਏ ਸੀ |

neha kakkar

Related Post