ਗੋਲ-ਗੱਪਿਆਂ ਦਾ ਅਨੰਦ ਲੈਂਦੀ ਨਜ਼ਰ ਆਈ ਬਾਲੀਵੁੱਡ ਗਾਇਕਾ ਨੇਹਾ ਕੱਕੜ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

By  Lajwinder kaur August 16th 2021 03:48 PM

ਬਾਲੀਵੁੱਡ ਗਾਇਕਾ ਨੇਹਾ ਕੱਕੜ (Neha Kakkar ) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਗੋਲ ਗੱਪਿਆਂ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵਡੀਓ ਚ ਨੇਹਾ ਕੱਕੜ ਦੇ ਨਾਲ ਛੋਟੀ ਬੱਚੀ ਵੀ ਨਜ਼ਰ ਆ ਰਹੀ ਹੈ ਜੋ ਕਿ ਨੇਹਾ ਕੱਕੜ ਨੂੰ ਗੋਲ ਗੱਪੇ ਬਣਾ ਕੇ ਦੇ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

neha kakkar image image source- instagram

ਹੋਰ ਪੜ੍ਹੋ : ਰੂਹਾਂ ਦੇ ਪਿਆਰ ਦੀ ਦਾਸਤਾਨ ਨੂੰ ਬਿਆਨ ਕਰਦਾ ‘ਕਿਸਮਤ-2’ ਦਾ ਟੀਜ਼ਰ ਹੋਇਆ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ

ਹੋਰ ਪੜ੍ਹੋ : ਕਰਤਾਰ ਚੀਮਾ ਦੀ ਫ਼ਿਲਮ ‘ਥਾਣਾ ਸਦਰ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

inside image of neha kakkar-min image source- instagram

ਇਸ ਵੀਡੀਓ ਨੂੰ ਖੁਦ ਨੇਹਾ ਕੱਕੜ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ- “Guddu Ke Golgappe” stall at Fun n Fair!! ?’ । ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਦੇਖ ਚੁੱਕੇ ਨੇ। ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

rohanpreet singh and neha kakkar image source- instagram

ਜੇ ਗੱਲ ਕਰੀਏ ਨੇਹਾ ਕੱਕੜ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ। ਹਾਲ ਹੀ ‘ਚ ਉਹ ਆਪਣੇ ਗੀਤ ‘Saath Kya Nibhaoge’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈ ਹੈ। ਹਿੰਦੀ ਗੀਤਾਂ ਦੇ ਨਾਲ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ। ਉਨ੍ਹਾਂ ਨੇ ਕਈ ਨਾਮੀ ਪੰਜਾਬੀ ਗਾਇਕਾਂ ਦੇ ਨਾਲ ਡਿਊਟ ਗੀਤ ਗਾਏ ਨੇ। ਨੇਹਾ ਕੱਕੜ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਆਪਣੀ ਮਜ਼ੇਦਾਰ ਵੀਡੀਓ ਬਣਾ ਕੇ ਪੋਸਟ ਕਰਦੀ ਰਹਿੰਦੀ ਹੈ।

 

 

View this post on Instagram

 

A post shared by Neha Kakkar (Mrs. Singh) (@nehakakkar)

 

Related Post