'ਨੇਹਾ ਕੱਕੜ ਨੂੰ ਹੋਣੀ ਚਾਹੀਦੀ ਹੈ 8 ਸਾਲ ਦੀ ਕੈਦ...', ਜਾਣੋ ਕਿਉਂ ਟ੍ਰੋਲ ਹੋ ਰਹੀ ਹੈ ਗਾਇਕਾ

By  Lajwinder kaur September 22nd 2022 08:01 PM -- Updated: September 22nd 2022 07:57 PM

Neha Kakkar gets trolled: 90 ਦੇ ਦਹਾਕੇ ਦੀ ਹਿੱਟ ਪੌਪ ਗਾਇਕਾ ਫਾਲਗੁਨੀ ਪਾਠਕ ਦਾ ਹਿੱਟ ਗੀਤ 'ਮੈਨੇ ਪਾਇਲ ਹੈ ਛਣਕਾਈ' ਸੁਣ ਕੇ ਉਨ੍ਹਾਂ ਦੀ ਆਵਾਜ਼ ਕੰਨਾਂ 'ਚ ਗੂੰਜਦੀ ਸੀ। ਪਰ ਹੁਣ ਨੇਹਾ ਕੱਕੜ ਨੇ ਇਸ ਗੀਤ ਨੂੰ ਰੀਕ੍ਰਿਏਟ ਕਰਕੇ ਫਾਲਗੁਨੀ ਦੇ ਫੈਨ ਕਲੱਬ ਨੂੰ ਨਿਰਾਸ਼ ਕੀਤਾ ਹੈ। ਲੋਕ ਇਸ ਗੀਤ 'ਚ ਨੇਹਾ ਦੀ ਆਵਾਜ਼ ਦੀ ਕਾਫੀ ਆਲੋਚਨਾ ਕਰ ਰਹੇ ਹਨ ਅਤੇ 90 ਦੇ ਦਹਾਕੇ ਦੇ ਇਸ ਹਿੱਟ ਕਲਾਸਿਕ ਗੀਤ ਨੂੰ ਬਰਬਾਦ ਕਰਨ ਲਈ ਉਸ ਨੂੰ ਜ਼ਬਰਦਸਤ ਟ੍ਰੋਲ ਵੀ ਕਰ ਰਹੇ ਹਨ।

ਹੋਰ ਪੜ੍ਹੋ : ਸੋਲਰ ਊਰਜਾ ਨਾਲ ਇਸ ਸਾਧ ਦਾ ਜੁਗਾੜ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ, ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਬਣਿਆ ਇਹ ਵੀਡੀਓ

inside image of neha kakkar new song o sajna image source twitter

ਹਾਲ ਹੀ 'ਚ ਨੇਹਾ ਕੱਕੜ ਦਾ ਇਹ ਗੀਤ ਟੀ-ਸੀਰੀਜ਼ ਦੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਸੀ। ਗੀਤ ਨੂੰ ਸੁਣਨ ਤੋਂ ਬਾਅਦ ਯੂਜ਼ਰਸ ਨੇਹਾ 'ਤੇ ਕਾਫੀ ਨਾਰਾਜ਼ ਹਨ। ਯੂਜ਼ਰਸ ਨੇਹਾ 'ਤੇ ਬਚਪਨ ਦੀਆਂ ਮਨਪਸੰਦ ਸੰਗੀਤਕ ਯਾਦਾਂ ਨੂੰ ਨਸ਼ਟ ਕਰਨ ਦਾ ਦੋਸ਼ ਲਗਾ ਰਹੇ ਹਨ। ਇਸ ਰੀਕ੍ਰਿਏਟ ਗੀਤ ਦੇ ਜਵਾਬ 'ਚ ਇੱਕ ਯੂਜ਼ਰ ਨੇ ਲਿਖਿਆ, 'ਮੈਂ ਗੀਤਾਂ ਦੇ ਰੀਮੇਕ ਦੇ ਖਿਲਾਫ ਨਹੀਂ ਹਾਂ ਜੇਕਰ ਉਹ ਏਕ ਦੋ ਤੀਨ ਗੀਤ ਵਰਗੇ ਸ਼੍ਰੇਆ ਘੋਸ਼ਾਲ ਦੀ ਆਵਾਜ਼ 'ਚ ਬਣੇ ਹੁੰਦੇ...ਪਰ ਨੇਹਾ ਕੱਕੜ ਦੀ ਆਵਾਜ਼ ਨੇ ਕੰਨਾਂ ਦੇ ਪਰਦੇ ਪਾੜ ਦਿੱਤੇ’।

inside image of twitter image source twitter

ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ‘ਨੇਹਾ ਕੱਕੜ ਨੂੰ ਸਜ਼ਾ ਮਿਲਣੀ ਚਾਹੀਦੀ ਹੈ...8 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਡੇ 90 ਦੇ ਖ਼ੂਬਸੂਰਤ ਗੀਤਾਂ ਨੂੰ ਬਰਬਾਦ ਕਰਨ ਲਈ’।

image source twitter

ਨੇਹਾ ਦੀ ਆਵਾਜ਼ 'ਚ ਗਾਏ ਗਏ 'ਮੈਨੇ ਪਾਇਲ ਹੈ ਛਣਕਾਈ' ਨੂੰ ਲੈ ਕੇ ਟਵਿੱਟਰ 'ਤੇ ਯੂਜ਼ਰਸ ਵੱਲੋਂ ਨਕਾਰਾਤਮਕ ਟਿੱਪਣੀਆਂ ਦਾ ਹੜ ਦੇਖਣ ਨੂੰ ਮਿਲ ਰਿਹਾ ਹੈ। ਇੱਕ ਹੋਰ ਯੂਜ਼ਰ ਨੇ ਨੇਹਾ 'ਤੇ ਕਲਾਸਿਕ ਬਾਲੀਵੁੱਡ ਗੀਤਾਂ ਨੂੰ ਖਰਾਬ ਕਰਨ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਯੂਜ਼ਰ ਨੇ ਲਿਖਿਆ, 'ਕੋਈ ਨੇਹਾ ਦੇ ਗੀਤ ਨੂੰ ਹਮੇਸ਼ਾ ਲਈ ਬੈਨ ਕਰ ਦੇਵੇ, ਉਸ ਨੇ ਕਈ ਕਲਾਸਿਕ ਗੀਤਾਂ 'ਚ ਆਪਣੀ ਆਵਾਜ਼ ਦੇ ਕੇ ਉਸ ਨੂੰ ਖਰਾਬ ਕਰ ਦਿੱਤਾ ਹੈ।

Related Post