ਲੋਕਾਂ ਦੀ ਭੀੜ ਨੂੰ ਇਸ਼ਾਰਿਆਂ 'ਤੇ ਨਚਾਇਆ ਨੇਹਾ ਕੱਕੜ ਨੇ, ਦੇਖੋ ਵੀਡਿਓ 

By  Rupinder Kaler November 21st 2018 10:30 AM

ਗਾਇਕਾ ਨੇਹਾ ਕੱਕੜ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦਾ ਅੰਦਾਜ਼ਾ ਉਹਨਾਂ ਦੇ ਸ਼ੋਅ ਦੀ ਇੱਕ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ ਇਹ ਵੀਡਿਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਇਹ ਵੀਡਿਓ ਐਟਲਾਂਟਾ ਦੇ ਇੱਕ ਸ਼ੋਅ ਦਾ ਹੈ ਜਿਸ ਵਿੱਚ ਨੇਹਾ ਕੱਕੜ ਲਾਈਵ ਪ੍ਰਫੋਰਮੈਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਦਿਲਜੀਤ ਦੋਸਾਂਝ ਦਾ ਨਵਾਂ ਗਾਣਾ ‘ਜ਼ਿੰਦ ਮਾਹੀ’ ਛੇਤੀ ਹੀ ਹੋਵੇਗਾ ਰਿਲੀਜ਼, ਦੇਖੋ ਵੀਡਿਓ

neha kakkar neha kakkar

ਇਸ ਵੀਡਿਓ ਵਿੱਚ ਨੇਹਾ ਕੱਕੜ ਦੇ ਹਰ ਇਸ਼ਾਰੇ ਨੂੰ ਲੋਕ ਫੋਲੋ ਕਰ ਰਹੇ ਹਨ ਨੇਹਾ ਲੋਕਾਂ ਨੂੰ ਗਾਉਣ ਲਈ ਕਹਿੰਦੀ ਹੈ ਤਾਂ ਲੋਕ ਗਾਉਂਦੇ ਹਨ ਤੇ ਉਸ ਦੇ ਇੱਕ ਇਸ਼ਾਰੇ 'ਤੇ ਚੁੱਪ ਹੋ ਜਾਂਦੇ ਨੇ । ਇਹੀ ਨਹੀਂ ਨੇਹਾ ਸਟੇਜ਼ ਤੋਂ ਥੱਲੇ ਉੱਤਰ ਕੇ ਲੋਕਾਂ ਨਾਲ ਸੈਲਫੀ ਲੈਂਦੀ ਹੋਈ ਵੀ ਨਜ਼ਰ ਆ ਰਹੀ ਹੈ । ਲੋਕ ਨੇਹਾ ਨੂੰ ਉਹਨਾਂ ਦੇ ਵਿੱਚ ਦੇਖ ਕੇ ਬਹੁਤ ਖੁਸ਼ ਹੋ ਰਹੇ ਹਨ ।ਲੋਕਾਂ ਦਾ ਕਹਿਣਾ ਹੈ ਕਿ ਨੇਹਾ ਡਾਉਨ-ਟੂ ਅਰਥ ਗਾਇਕਾ ਹੈ ਜਿਹੜੀ ਕਿ ਆਪਣੇ ਪ੍ਰਸ਼ੰਸਕਾਂ ਦੇ ਬੇਹਦ ਨੇੜੇ ਰਹਿੰਦੀ ਹੈ । ਸ਼ੋਅ ਵਿੱਚ ਪਹੁੰਚੀ ਭੀੜ ਦੀ ਗੱਲ ਕੀਤੀ ਜਾਵੇ ਤਾ ਇੱਸ ਵਿੱਚ ਹਜ਼ਾਰਾਂ ਲੋਕ ਪਹੁੰਚੇ ਹੋਏ ਹਨ ।

ਹੋਰ ਵੇਖੋ : ਅਰਪਿਤਾ ਖਾਨ ਅਤੇ ਆਯੁਸ਼ ਸ਼ਰਮਾ ਨੇ ਮਨਾਈ ਆਪਣੇ ਵਿਆਹ ਦੀ ਵਰ੍ਹੇਗੰਢ ,ਵੀਡਿਓ ਹੋਇਆ ਵਾਇਰਲ

https://www.instagram.com/p/Bqb88ZCHBh8/

ਨੇਹਾ ਦੇ ਇੱਕ ਤੋਂ ਬਾਅਦ ਇੱਕ ਗਾਣੇ ਨੂੰ ਖੂਬ ਇੰਜੁਆਏ ਕਰ ਰਹੇ ਹਨ । ਨੇਹਾ ਕੱਕੜ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਨੇਹਾ ਦਾ ਕੁਝ ਦਿਨ ਪਹਿਲਾਂ ਹੀ ਉਸ ਦੇ ਭਰਾ ਨਾਲ ਗਾਣਾ ਆਇਆ ਹੈ ਜਦੋਂ ਕਿ ਇਸ ਤੋਂ ਪਹਿਲਾਂ ਜੱਸੀ ਗਿੱਲ ਨਾਲ ਆਏ ਗਾਣੇ ਨੂੰ ਵੀ ਲੋਕ ਖੂਬ ਪਸੰਦ ਕਰ ਰਹੇ ਹਨ ।

Related Post