‘DIAMOND DA CHALLA’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਪਰਮੀਸ਼ ਵਰਮਾ ਤੇ ਨੇਹਾ ਕੱਕੜ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

By  Lajwinder kaur August 26th 2020 01:32 PM

ਨੇਹਾ ਕੱਕੜ ਤੇ ਪਰਮੀਸ਼ ਵਰਮਾ ਦਾ ਮੋਸਟ ਅਵੇਟਡ ਗੀਤ ‘ਡਾਇਮੰਡ ਦਾ ਛੱਲਾ’ (DIAMOND DA CHALLA) ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਇਸ ਗੀਤ ਨੂੰ ਨੇਹਾ ਕੱਕੜ ਤੇ ਪਰਮੀਸ਼ ਵਰਮਾ ਨੇ ਮਿਲਕੇ ਗਾਇਆ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਵਿੱਕੀ ਸੰਧੂ ਨੇ ਲਿਖੇ ਨੇ ਤੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ । ਗੀਤ ਦੇ ਵੀਡੀਓ ਨੂੰ ਗੁਰਵਿੰਦਰ ਬਾਵਾ ਵੱਲੋਂ ਡਾਇਰੈਕਟਰ ਕੀਤਾ ਗਿਆ ਹੈ । ਵੀਡੀਓ ‘ਚ ਨੇਹਾ ਕੱਕੜ ਤੇ ਪਰਮੀਸ਼ ਵਰਮਾ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

neha and parmish

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ ਤੇ ਨਾਲ ਹੀ ਪੰਜਾਬੀ ਫ਼ਿਲਮੀ ਜਗਤ ‘ਚ ਬਤੌਰ ਐਕਟਰ ਕਾਫੀ ਸਰਗਰਮ ਨੇ । ਉੱਧਰ ਨੇਹਾ ਕੱਕੜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ । ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ।

Related Post