ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਸ਼ੇਅਰ ਕੀਤੀਆਂ ਅਣਦੇਖੀਆਂ ਖ਼ਾਸ ਤਸਵੀਰਾਂ, ਕੁਝ ਹੀ ਸਮੇਂ ‘ਚ ਆਏ ਲੱਖਾਂ ਦੀ ਗਿਣਤੀ ‘ਚ ਲਾਈਕਸ
Lajwinder kaur
November 17th 2020 05:42 PM
ਹਿੰਦੀ ਜਗਤ ਦੀ ਨਾਮੀ ਗਾਇਕਾ ਨੇਹਾ ਕੱਕੜ ਜੋ ਕਿ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ਵਟੋਰ ਰਹੀ ਹੈ । ਏਨੀਂ ਦਿਨੀ ਉਹ ਆਪਣੇ ਪਤੀ ਤੇ ਗਾਇਕ ਰੋਹਨਪ੍ਰੀਤ ਦੇ ਨਾਲ ਦੁਬਈ ‘ਚ ਹਨੀਮੂਨ ਟਾਈਮ ਨੂੰ ਇਨਜੁਆਏ ਕਰ ਰਹੀ ਹੈ ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਤੇਜ਼ ਕੀਤੀਆਂ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਨਾਂ
ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਤੇ ਰੋਹਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਰੋਹਨਪ੍ਰੀਤ ਦੇ ਲਈ ਪਿਆਰੀ ਜਿਹੀ ਕੈਪਸ਼ਨ ਪਾਈ ਹੈ। ਉਨ੍ਹਾਂ ਨੇ ਆਪਣੇ ਹੋਟਲ ਰੂਮ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ।

ਨੇਹਾ ਕੱਕੜ ਤੇ ਰੋਹਨਪ੍ਰੀਤ ਇਕੱਠੇ ‘ਨੇਹੂ ਦਾ ਵਿਆਹ’ ਟਾਈਟਲ ਹੇਠ ਗਾਣਾ ਲੈ ਕੇ ਆਏ ਸੀ । ਇਸ ਗੀਤ ਨੂੰ ਦਰਸ਼ਕਾਂ ਨੂੰ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।

View this post on Instagram
View this post on Instagram