ਪੰਜਾਬੀ ਸੂਟ ਤੇ ਲਾਲ ਚੂੜੇ ‘ਚ ਨਜ਼ਰ ਆਈ ਨੇਹਾ ਕੱਕੜ, ਪਤੀ ਦੇ ਨਾਲ ਪੰਜਾਬੀ ਗਾਣੇ ਉੱਤੇ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਗਾਇਕਾ

By  Lajwinder kaur November 5th 2020 10:19 AM

ਬਾਲੀਵੁੱਡ ਦੀ ਸਟਾਰ ਗਾਇਕਾ ਨੇਹਾ ਕੱਕੜ ਨੇ ਹਾਲ ਹੀ ‘ਚ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ ਵਿਆਹ ਕਰਵਾਇਆ ਹੈ । ਦੋਵਾਂ ਦੇ ਵਿਆਹ ਤੇ ਰਿਸ਼ੈਪਸਨ ਪਾਰਟੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਨੇ ਸੋਸ਼ਲ ਮੀਡੀਆ ਉੱਤੇ ਖੂਬ ਧੂਮ ਮਚਾ ਰੱਖੀ ਹੈ ।

inside pic of neha kakkar and rohanpreet  ਹੋਰ ਪੜ੍ਹੋ : ਪਹਿਲੀ ਵਾਰ ਗਿੰਨੀ ਕਪੂਰ ਨੇ ਆਪਣੇ ਮੰਗੇਤਰ ਦੇ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਹੀ ਦੋਵਾਂ ਦੀ ਰੋਮਾਂਟਿਕ ਕਮਿਸਟਰੀ

ਕਰਵਾ ਚੌਥਾ ਮੌਕੇ ‘ਤੇ ਨੇਹਾ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਲਾਲ ਰੰਗ ਦੇ ਪੰਜਾਬੀ ਸੂਟ ਤੇ ਲਾਲ ਚੂੜੇ ‘ਚ ਪਤੀ ਰੋਹਨਪ੍ਰੀਤ ਦੇ ਨਾਲ ਪੰਜਾਬੀ ਗੀਤ ਉੱਤੇ ਝੂਮਦੀ ਨਜ਼ਰ ਆ ਰਹੀ ਹੈ ।

neha and rohan nehupreet

ਵੀਡੀਓ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਵੀਡੀਓ ‘ਚ ਰੋਹਨਪ੍ਰੀਤ ਦਾ ਹੀ ਪੰਜਾਬੀ ਸੌਂਗ ‘ਮਹਿੰਦੀ ਦਾ ਰੰਗ ਗੂੜਾ-ਗੂੜਾ’ਵੱਜ ਰਿਹਾ ਹੈ । ਨੇਹਾ ਕੱਕੜ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਾਰੀ ਦੇਖ ਚੁੱਕੇ ਨੇ ।

wedding pic of neha kakkar and rohanpreet singh

ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਿਆਰ ਮਿਲ ਰਿਹਾ ਹੈ । ਦੋਵਾਂ ਇਕੱਠੇ ਪੰਜਾਬੀ ਗੀਤ ‘ਨੇਹੂ ਦਾ ਵਿਆਹ’ ਟਾਈਟਲ ਹੇਠ ਆਏ ਗੀਤ ‘ਚ ਇਕੱਠੇ ਅਦਾਕਾਰੀ ਕਰਦੇ ਨਜ਼ਰ ਆਏ ਸਨ । ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ।

neha kakkar instagram post

 

View this post on Instagram

 

#MehendiDaRang ?♥️ @rohanpreetsingh @itsjassilohka @rana_sotal Love This Song! #NehuPreet

A post shared by Neha Kakkar (Mrs. Singh) (@nehakakkar) on Nov 4, 2020 at 5:12am PST

Related Post