ਓ ਹਮਸਫ਼ਰ ਵਿਚ ਦੇਖਣ ਨੂੰ ਮਿਲੀ ਨੇਹਾ ਅਤੇ ਹਿਮਾਸ਼ ਦੀ ਰੋਮਾੰਟਿਕ ਕਮਿਸਟ੍ਰੀ

By  Gourav Kochhar April 18th 2018 11:21 AM -- Updated: April 18th 2018 11:25 AM

ਪੰਜਾਬੀ ਅਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ Neha Kakkar ਅਤੇ ਹਿਮਾਂਸ਼ ਕੋਹਲੀ Himansh Kohli ਦਾ ਨਵਾਂ ਰੋਮਾਂਟਿਕ ਟਰੈਕ 'ਓ ਹਮਸਫਰ' ਇੰਟਰਨੈੱਟ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਨੇਹਾ ਕੱਕੜ ਅਤੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਨੇ ਮਿਲ ਕੇ ਗਾਇਆ ਹੈ। ਇਸ ਗੀਤ 'ਚ ਨੇਹਾ Neha Kakkar ਅਤੇ ਹਿਮਾਂਸ਼ ਦੀ ਸੁਪਰ ਕਿਊਟ ਅਤੇ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ। ਗੀਤ ਦੀ ਸ਼ੁਰੂਆਤ ਹੁੰਦੀ ਹੈ ਹਿਮਾਂਸ਼ ਕੋਹਲੀ ਨਾਲ। ਹਿਮਾਂਸ਼ ਇਕ ਖੂਬਸੂਰਤ ਬਾਲਕਨੀ 'ਚ ਬੈਠੇ ਹੁੰਦੇ ਹਨ, ਜਦੋਂ ਉਨ੍ਹਾਂ ਨੂੰ ਨੇਹਾ ਨਾਲ ਉਹ ਸਾਰੇ ਹਸੀਨ ਪਲ ਯਾਦ ਆਉਣ ਲੱਗਦੇ ਹਨ ਅਤੇ ਉਹ ਉਨ੍ਹਾਂ ਦੀਆਂ ਯਾਦਾਂ 'ਚ ਖੋਹ ਜਾਂਦੇ ਹਨ।

Neha Kakkar

ਇਸ ਗੀਤ ਨੂੰ ਕਈ ਬਿਹਤਰੀਨ ਲੋਕੇਸ਼ਨਜ਼ 'ਤੇ ਸ਼ੂਟ ਕੀਤਾ ਗਿਆ ਹੈ, ਜਿਸ ਕਾਰਨ ਇਹ ਗੀਤ ਹੋਰ ਵੀ ਆਕਰਸ਼ਿਤ ਲੱਗਦਾ ਹੈ। ਇਸ ਦੇ ਨਾਲ ਹੀ ਨੇਹਾ Neha Kakkar ਅਤੇ ਹਿਮਾਂਸ਼ ਦੇ ਰੋਮਾਂਟਿਕ ਪੱਲ ਇਸ ਗੀਤ ਨੂੰ ਹੋਰ ਵੀ ਸੁੰਦਰ ਬਣਾਉਂਦੇ ਹਨ। ਜ਼ਿਕਰਯੋਗ ਹੈ ਕਿ ਅੱਜਕਲ ਹਿਮਾਂਸ਼ ਕੋਹਲੀ ਨਾਲ ਆਪਣੀ ਨੇੜਤਾ ਕਾਰਨ ਨੇਹਾ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਇਸ ਵੀਡੀਓ ਨੂੰ ਦੇਖ ਕੇ ਤਾਂ ਕੋਈ ਵੀ ਇਹੀ ਕਹੇਗਾ ਕਿ ਬੇਸ਼ਕ ਨੇਹਾ ਨੂੰ ਹਿਮਾਂਸ਼ 'ਚ ਆਪਣਾ ਪਿਆਰ ਮਿਲ ਗਿਆ ਹੈ। ਵਾਇਰਲ ਹੋ ਰਹੇ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਇਸ ਗੀਤ ਨੂੰ ਹੁਣ ਤੱਕ 1 ਕਰੋੜ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ।

https://youtu.be/g4HDfqEWf6Y

Related Post