ਨਿਊਯਾਰਕ ਫ਼ਿਲਮ ਦੇ 11 ਸਾਲ ਪੂਰੇ ਹੋਣ ‘ਤੇ ਨੀਲ ਨਿਤਿਨ ਮੁਕੇਸ਼ ਨੇ ਭਾਵੁਕ ਪੋਸਟ ਪਾਉਂਦੇ ਹੋਏ ਦੱਸਿਆ ਇਸ ਫ਼ਿਲਮ ‘ਚ ਮਰਹੂਮ ਇਰਫ਼ਾਨ ਖ਼ਾਨ ਸਰ ਨਾਲ ਕੰਮ ਕਰਨ ਦਾ ਮਿਲਿਆ ਸੀ ਮੌਕਾ

By  Lajwinder kaur June 26th 2020 12:56 PM -- Updated: June 26th 2020 12:58 PM

ਬਾਲੀਵੁੱਡ ਦੇ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਬਾਲੀਵੁੱਡ ਫ਼ਿਲਮ ਨਿਊਯਾਰਕ (NEW YORK) ਦੇ 11 ਸਾਲ ਪੂਰੇ ਹੋਣ ਮੌਕੇ ਉੱਤੇ ਬਹੁਤ ਭਾਵੁਕ ਜਿਹੀ ਪੋਸਟ ਪਾਈ ਹੈ । ਇਸ ਫ਼ਿਲਮ ਦੇ ਨਾਲ ਜੁੜੇ ਪਲਾਂ ਨੂੰ ਯਾਦ ਕਰਦੇ ਹੋਏ ਲੰਮੀ ਚੌੜੀ ਪੋਸਟ ਸ਼ੇਅਰ ਕੀਤੀ ਹੈ ।

 

View this post on Instagram

 

A film I will always be very proud of. NEWYORK completes 11 years today, but still feels like just yesterday that we were filming for it. The fond memories from the sets are so strong. Till date I maintain the best time I’ve ever had making a film was on the sets of Newyork. @kabirkhankk kept us like one big protected family. I made great friends in @thejohnabraham and @katrinakaif . I had the honour of working with the legendary @irrfan sir. This was my first film with @yrf and finally , I was given so much love by all of you for playing OMAR on screen. The songs haunt me till date. TUNE JO NA KAHA will always be that song that people identify with me. Thank you for all the love and blessings for this gorgeous film #11yearsofnewyork

A post shared by Neil Nitin Mukesh (@neilnitinmukesh) on Jun 25, 2020 at 10:05pm PDT

ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਕਿ ਇਸ ਫ਼ਿਲਮ ਤੇ ਮੈਨੂੰ ਹਮੇਸ਼ਾ ਮਾਣ ਰਹੇਗਾ । ਨਿਊਯਾਰਕ ਫ਼ਿਲਮ ਨੂੰ ਅੱਜ 11 ਸਾਲ ਪੂਰੇ ਹੋਏ ਨੇ, ਪਰ ਅਜੇ ਵੀ ਕੱਲ੍ਹ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਇਸ ਲਈ ਸ਼ੂਟਿੰਗ ਕਰ ਰਹੇ ਹਾਂ । ਸੈੱਟ ਦੇ ਨਾਲ ਜੁੜੀਆਂ ਯਾਦਾਂ ਬਹੁਤ ਮਜ਼ਬੂਤ ​​ਹਨ । ਕਬੀਰ ਖ਼ਾਨ ਨੇ ਸਾਨੂੰ ਇੱਕ ਵੱਡੇ ਸੁਰੱਖਿਅਤ ਪਰਿਵਾਰ ਵਾਂਗ ਰੱਖਿਆ’

Vote for your favourite : https://www.ptcpunjabi.co.in/voting/

ਅੱਗੇ ਉਨ੍ਹਾਂ ਨੇ ਲਿਖਿਆ ਹੈ ‘ਮੈਂ ਜਾਨ ਅਬ੍ਰਾਹਮ ਅਤੇ  ਕੈਟਰੀਨਾ ਕੈਫ ਵਰਗੇ ਵਧੀਆ ਦੋਸਤ ਬਣਾਏ ਹਨ । ਮੈਨੂੰ ਮਸ਼ਹੂਰ ਤੇ ਲੇਜੈਂਡ ਇਰਫਾਨ ਖ਼ਾਨ ਸਰ ਨਾਲ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ । ਇਹ ਮੇਰੀ ਯਸ਼ਰਾਜ ਬੈਨਰ ਦੇ ਨਾਲ ਪਹਿਲੀ ਫ਼ਿਲਮ ਸੀ ਅਤੇ ਅੰਤ ਵਿੱਚ, ਮੈਨੂੰ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਬਹੁਤ ਧੰਨਵਾਦੀ ਹਾਂ । ਇਸ ਫ਼ਿਲਮ ਦੇ ਗੀਤ ‘ਤੁਨੇ ਜੋ ਨਾ ਕਹਾ’ ਕਰਕੇ ਲੋਕੀਂ ਮੈਨੂੰ ਅੱਜ ਵੀ ਪਹਿਚਾਣਦੇ ਨੇ । ਇਸ ਸ਼ਾਨਦਾਰ ਫ਼ਿਲਮ ਨਿਊਯਾਰਕ ਦੇ 11 ਸਾਲਾਂ ਲਈ ਸਾਰਿਆਂ ਦੇ ਪਿਆਰ ਅਤੇ ਅਸੀਸਾਂ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ’ । ਇਹ ਫ਼ਿਲਮ ਸਾਲ 2009 ‘ਚ 26 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ ।

Related Post