ਸਿੱਧੂ ਮੂਸੇਵਾਲਾ ਨਾਲ ਦਰਸ਼ਨ ਲੱਖੇਵਾਲ ਨੂੰ ਤਸਵੀਰ ਖਿਚਵਾਉਣੀ ਪਈ ਮਹਿੰਗੀ

By  Rupinder Kaler November 21st 2020 05:46 PM -- Updated: November 21st 2020 05:47 PM

ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿਚਾਲੇ ਚੱਲ ਰਹੇ ਵਿਵਾਦ ਬਾਰੇ ਤਾਂ ਹਰ ਕੋਈ ਜਾਣਦਾ ਹੈ । ਪਰ ਹੁਣ ਇਸ ਵਿਵਾਦ ਵਿੱਚ ਇੱਕ ਹੋਰ ਨਾਂਅ ਜੁੜ ਗਿਆ ਹੈ । ਇਹ ਕੋਈ ਹੋਰ ਨਹੀਂ ਬਲਕਿ ਬੱਬੂ ਮਾਨ ਦਾ ਚੇਲਾ ਦਰਸ਼ਨ ਲੱਖੇਵਾਲ ਹੈ । ਦਰਅਸਲ ਦਰਸ਼ਨ ਲੱਖੇਵਾਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਦਰਸ਼ਨ ਲੱਖੇਵਾਲ ਦੇ ਨਾਲ ਸਿੱਧੂ ਮੂਸੇਵਾਲਾ ਵੀ ਨਜ਼ਰ ਆ ਰਿਹਾ ਹੈ ।

darshan

ਹੋਰ ਪੜ੍ਹੋ:

ਸੁਨੀਲ ਗਾਵਸਕਰ ਦੀ ਫਾਊਂਡੇਸ਼ਨ ਨੇ ਹਾਕੀ ਓਲੰਪੀਅਨ ਮਹਿੰਦਰ ਪਾਲ ਸਿੰਘ ਦੀ ਕੀਤੀ ਮਦਦ, ਕਈ ਦਿਨਾਂ ਤੋਂ ਹਨ ਹਸਪਤਾਲ ’ਚ ਦਾਖਲ

ਵਰਲਡ ਟੈਲੀਵਿਜ਼ਨ ਡੇਅ ’ਤੇ ਜਾਣੋਂ ਟੈਲੀਵਿਜ਼ਨ ਦਾ ਇਤਿਹਾਸ ਤੇ ਹੋਰ ਦਿਲਚਸਪ ਗੱਲਾਂ

darshan Lakhewal

ਇਸ ਤਸਵੀਰ ਨੂੰ ਦੇਖ ਕੇ ਬੱਬੂ ਮਾਨ ਦੇ ਫੈਨ ਦਰਸ਼ਨ ਲੱਖੇਵਾਲ ਤੋਂ ਕਾਫੀ ਨਰਾਜ਼ ਹੋ ਗਏ ਹਨ । ਇਸ ਤਸਵੀਰ ਨੂੰ ਲੈ ਕੇ ਦਰਸ਼ਨ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆ ਰਹੇ ਹਨ ।ਬੱਬੂ ਮਾਨ ਦੇ ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਹ ਦਰਸ਼ਨ ਲੱਖੇਵਾਲ ਦਾ ਬਾਈਕਾਟ ਕਰਨਗੇ । ਇਸ ਵਿਵਾਦ ਨੂੰ ਵੱਧਦਾ ਦੇਖ ਦਰਸ਼ਨ ਲੱਖੇਵਾਲ ਨੇ ਆਪਣੀ ਸਫਾਈ ਪੇਸ਼ ਕੀਤੀ ਹੈ ।

Darshan Lakhewala

ਉਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕਰਕੇ ਕਿਹਾ ਹੈ ਕਿ ਉਸ ਦਾ ਇਸ ਤਸਵੀਰ ਨਾਲ ਕੋਈ ਲੈਣਾ ਦੇਣਾ ਨਹੀਂ । ਇਹ ਤਸਵੀਰ ਉਦੋਂ ਦੀ ਹੈ ਜਦੋਂ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਵਿਚਾਲੇ ਕੋਈ ਵਿਵਾਦ ਨਹੀਂ ਸੀ । ਦਰਸ਼ਨ ਇਸ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਉਹ ਸਿੱਧੂ ਕੋਲ ਕੋਈ ਮਦਦ ਮੰਗਣ ਨਹੀਂ ਸੀ ਗਿਆ । ਉਹ ਕਿਸੇ ਦੇ ਵਿਆਹ ਤੇ ਗਿਆ ਸੀ ਤੇ ਇਸੇ ਫੇਰੀ ਦੌਰਾਨ ਉਸ ਸੀ ਸਿੱਧੂ ਨਾਲ ਮੁਲਾਕਾਤ ਹੋ ਗਈ ਤੇ ਇਹ ਤਸਵੀਰ ਕਿਸੇ ਨੇ ਖਿੱਚ ਲਈ । ਇਸ ਵੀਡੀਓ ਵਿੱਚ ਦਰਸ਼ਨ ਲੱਖੇਵਾਲਾ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ ।

Related Post