ਸਿੱਧੂ ਮੂਸੇਵਾਲਾ ਨਾਲ ਦਰਸ਼ਨ ਲੱਖੇਵਾਲ ਨੂੰ ਤਸਵੀਰ ਖਿਚਵਾਉਣੀ ਪਈ ਮਹਿੰਗੀ

written by Rupinder Kaler | November 21, 2020

ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿਚਾਲੇ ਚੱਲ ਰਹੇ ਵਿਵਾਦ ਬਾਰੇ ਤਾਂ ਹਰ ਕੋਈ ਜਾਣਦਾ ਹੈ । ਪਰ ਹੁਣ ਇਸ ਵਿਵਾਦ ਵਿੱਚ ਇੱਕ ਹੋਰ ਨਾਂਅ ਜੁੜ ਗਿਆ ਹੈ । ਇਹ ਕੋਈ ਹੋਰ ਨਹੀਂ ਬਲਕਿ ਬੱਬੂ ਮਾਨ ਦਾ ਚੇਲਾ ਦਰਸ਼ਨ ਲੱਖੇਵਾਲ ਹੈ । ਦਰਅਸਲ ਦਰਸ਼ਨ ਲੱਖੇਵਾਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਦਰਸ਼ਨ ਲੱਖੇਵਾਲ ਦੇ ਨਾਲ ਸਿੱਧੂ ਮੂਸੇਵਾਲਾ ਵੀ ਨਜ਼ਰ ਆ ਰਿਹਾ ਹੈ । darshan ਹੋਰ ਪੜ੍ਹੋ:

darshan Lakhewal ਇਸ ਤਸਵੀਰ ਨੂੰ ਦੇਖ ਕੇ ਬੱਬੂ ਮਾਨ ਦੇ ਫੈਨ ਦਰਸ਼ਨ ਲੱਖੇਵਾਲ ਤੋਂ ਕਾਫੀ ਨਰਾਜ਼ ਹੋ ਗਏ ਹਨ । ਇਸ ਤਸਵੀਰ ਨੂੰ ਲੈ ਕੇ ਦਰਸ਼ਨ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆ ਰਹੇ ਹਨ ।ਬੱਬੂ ਮਾਨ ਦੇ ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਹ ਦਰਸ਼ਨ ਲੱਖੇਵਾਲ ਦਾ ਬਾਈਕਾਟ ਕਰਨਗੇ । ਇਸ ਵਿਵਾਦ ਨੂੰ ਵੱਧਦਾ ਦੇਖ ਦਰਸ਼ਨ ਲੱਖੇਵਾਲ ਨੇ ਆਪਣੀ ਸਫਾਈ ਪੇਸ਼ ਕੀਤੀ ਹੈ । Darshan Lakhewala ਉਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕਰਕੇ ਕਿਹਾ ਹੈ ਕਿ ਉਸ ਦਾ ਇਸ ਤਸਵੀਰ ਨਾਲ ਕੋਈ ਲੈਣਾ ਦੇਣਾ ਨਹੀਂ । ਇਹ ਤਸਵੀਰ ਉਦੋਂ ਦੀ ਹੈ ਜਦੋਂ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਵਿਚਾਲੇ ਕੋਈ ਵਿਵਾਦ ਨਹੀਂ ਸੀ । ਦਰਸ਼ਨ ਇਸ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਉਹ ਸਿੱਧੂ ਕੋਲ ਕੋਈ ਮਦਦ ਮੰਗਣ ਨਹੀਂ ਸੀ ਗਿਆ । ਉਹ ਕਿਸੇ ਦੇ ਵਿਆਹ ਤੇ ਗਿਆ ਸੀ ਤੇ ਇਸੇ ਫੇਰੀ ਦੌਰਾਨ ਉਸ ਸੀ ਸਿੱਧੂ ਨਾਲ ਮੁਲਾਕਾਤ ਹੋ ਗਈ ਤੇ ਇਹ ਤਸਵੀਰ ਕਿਸੇ ਨੇ ਖਿੱਚ ਲਈ । ਇਸ ਵੀਡੀਓ ਵਿੱਚ ਦਰਸ਼ਨ ਲੱਖੇਵਾਲਾ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ ।

0 Comments
0

You may also like