ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀਆਂ ਨਵੀਆਂ ਕਿਊਟ ਤਸਵੀਰਾਂ ਨੇ ਜਿੱਤਿਆ ਸਭ ਦਾ ਦਿਲ, ਪਾਪਾ ਨੂੰ ਕਾਪੀ ਕਰਦੀ ਆਈ ਨਜ਼ਰ

By  Lajwinder kaur February 10th 2022 03:32 PM -- Updated: February 10th 2022 03:34 PM

ਕਪਿਲ ਸ਼ਰਮਾ Kapil Sharma ਨੇ ਦੋ ਸਾਲ ਦੀ ਬੇਟੀ ਅਨਾਇਰਾ ਨਾਲ ਕੁਝ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਪਿਉ ਧੀ Anayra, ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਫ਼ਿਲਮ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੀ ਲਾਡੋ ਰਾਣੀ ਅਨਾਇਰਾ ਦੇ ਨਾਲ ਤਿੰਨ ਕਿਊਟ ਤਸਵੀਰਾਂ ਪੋਸਟ ਕੀਤੀਆਂ ਨੇ। ਜਿਸ ‘ਚ ਅਨਾਇਰਾ ਆਪਣੇ ਪਾਪਾ ਨੂੰ ਕਾਪੀ ਕਰਦੇ ਹੋਏ ਪਾਊਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਅਨਾਇਰਾ ਦਾ ਕਿਊਟ ਅੰਦਾਜ਼ ਹਰ ਇੱਕ ਦੇ ਮਨ ਮੋਹ ਰਿਹਾ ਹੈ। ਕਪਿਲ ਸ਼ਰਮਾ ਨੇ ਕੈਪਸ਼ਨ ਚ ਲਿਖਿਆ ਹੈ- ‘ਮੈਂ ਕਦੇ ਵੀ ਏਨਾਂ ਪਿਆਰਾ ਤੇ ਕਿਊਟ pout ਨਹੀਂ ਦੇਖਿਆ #anayra’ ਨਾਲ ਹੀ ਕਿਊਟ ਇਮੋਜ਼ੀ ਵੀ ਪੋਸਟ ਕੀਤੇ ਨੇ। ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਿਸ ਆ ਚੁੱਕੇ ਨੇ। ਫ਼ਿਲਮੀ ਜਗਤ ਦੀਆਂ ਨਾਮੀ ਹਸਤੀਆਂ ਨੇ ਕਮੈਂਟ ਕਰਕੇ ਅਨਾਇਰਾ ਦੀ ਤਾਰੀਫਾਂ ਕੀਤੀਆਂ ਨੇ। ਇਸ ਤੋਂ ਪਹਿਲਾਂ ਅਨਾਇਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਚ ਉਹ ਆਪਣੇ ਪਾਪਾ ਵਾਂਗ ਡਰੱਮ ਵਜਾਉਂਦੀ ਹੋਈ ਦਿਖਾਈ ਦਿੱਤੀ ਸੀ। ਦੱਸ ਦਈਏ ਇਸ ਮਹੀਨੇ ਹੀ ਕਪਿਲ ਸ਼ਰਮਾ ਨੇ ਆਪਣਾ ਪੁੱਤਰ ਦਾ ਪਹਿਲਾ ਬਰਥਡੇਅ ਵੀ ਸੈਲੀਬ੍ਰੇਟ ਕੀਤਾ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋਈਆਂ ਸਨ।

ਹੋਰ ਪੜ੍ਹੋ : ਬੋਰਿੰਗ ਡੇਅ’ 'ਤੇ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਨੇ ਬਣਾਇਆ ਮਜ਼ੇਦਾਰ ਵੀਡੀਓ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

Kapil sharma 3

ਜੇ ਗੱਲ ਕਰੀਏ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੇ Netflix special ‘I’m Not Done Yet’ ਸ਼ੋਅ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਸ਼ੋਅ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਕਈ ਖੁਲਾਸੇ ਕੀਤੇ ਨੇ। ਇਸ ਤੋਂ ਇਲਾਵਾ ਉਹ ਟੀਵੀ ਉੱਤੇ ਆਪਣਾ ਇੱਕ ਕਾਮੇਡੀ ਸ਼ੋਅ ਵੀ ਚਲਾਉਂਦੇ ਹਨ। ਹਾਲ ਹੀ ‘ਚ ਦੀਪਿਕਾ ਪਾਦੂਕੋਣ ਦੀ ਫ਼ਿਲਮ ਗਹਿਰਾਈਆਂ ਦੀ ਸਕ੍ਰੀਨਿੰਗ ਉੱਤੇ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਦੇ ਨਾਲ ਨਜ਼ਰ ਆਏ ਸੀ। ਦੋਵਾਂ ਦਾ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ,ਜਿਸ 'ਚ ਉਹ ਗਿੰਨੀ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਨੇ।

 

View this post on Instagram

 

A post shared by Kapil Sharma (@kapilsharma)

Related Post