ਬਾਲੀਵੁੱਡ ਅਦਾਕਾਰ ਦੀਨੋ ਮੋਰੀਆ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

By  Rupinder Kaler March 17th 2021 03:32 PM

21ਵੀਂ ਸਦੀ ਦੀ ਸ਼ੁਰੂਆਤ ਵਿੱਚ ਇੱਕ ਬਾਲੀਵੁੱਡ ਸਿਤਾਰੇ ਦੇ ਲੱਖਾਂ ਦੀਵਾਨੇ ਸਨ । ਇਹ ਅਦਾਕਾਰ ਕੁਝ ਸਾਲ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਅਚਾਨਕ ਗਾਇਬ ਹੋ ਗਿਆ ਸੀ । ਹੁਣ ਲਗਭਗ 5 ਸਾਲ ਬਾਅਦ ਬਾਲੀਵੁੱਡ ਦੇ ਇਸ ਹੈਂਡਸਮ ਹੰਕ ਦੀ ਵਾਪਸੀ ਹੋਈ ਹੋਈ ਹੈ ਤੇ ਇਸ ਅਦਾਕਾਰ ਦੀ ਨਵੀਂ ਲੁੱਕ ਦੇਖ ਕੇ ਉਸ ਦੇ ਪ੍ਰਸ਼ੰਸਕ ਹੈਰਾਨ ਹਨ ।

image from dino morea's instagram

ਹੋਰ ਪੜ੍ਹੋ :

Madeline Rector ਨਾਂਅ ਦੀ ਇਸ ਕਲਾਕਾਰ ਦੀ ਵੀਡੀਓ ਹੋ ਰਹੀ ਹੈ ਖੂਬ ਵਾਇਰਲ

image from dino morea's instagram

ਅਸੀ ਗੱਲ ਕਰ ਰਹੇ ਹਾਂ ਰਾਜ਼ ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦੀਨੋ ਮੋਰੀਆ ਦੀ, ਉਸ ਦਾ ਬਾਲੀਵੁੱਡ ਦਾ ਬਰੇਕ ਹੁਣ ਖਤਮ ਹੋ ਗਿਆ ਹੈ । ਉਹ ਉਹ ਵੈੱਬ ਸੀਰੀਜ਼ ਵਿੱਚ ਨਜ਼ਰ ਆ ਰਹੇ ਹਨ । ਦੀਨੋ ਪਿਛਲੇ ਸਾਲ ਰਿਲੀਜ਼ ਹੋਈ ਮੈਂਟਲਹੁਡ ਵਿੱਚ ਨਜ਼ਰ ਆਏ ਸਨ ਤੇ ਇਸ ਸਾਲ ਉਹ ਵੈੱਬ ਸੀਰੀਜ਼ ਤਾਂਡਵ ਵਿੱਚ ਨਜ਼ਰ ਆ ਚੁੱਕੇ ਹਨ ।

image from dino morea's instagram

ਇਹਨਾਂ ਵਿੱਚ ਦੀਨੋ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ । ਹਾਲ ਹੀ ਵਿੱਚ ਉਹਨਾਂ ਨੇ ਕੁਝ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ । ਇਹ ਨਵੀਂ ਲੁੱਕ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਉਹਨਾਂ ਦੀ ਫਿੱਟਨੈੱਸ ਨੂੰ ਦੇਖਕੇ ਹਰ ਕੋਈ ਹੈਰਾਨ ਹੈ । ਲੋਕ ਇਹਨਾਂ ਤਸਵੀਰਾਂ ਨੂੰ ਦੇਖ ਕੇ ਉਹਨਾਂ ਦੀ ਤਾਰੀਫ ਦੇ ਪੁਲ ਬੰਨ ਰਹੇ ਹਨ ।

 

View this post on Instagram

 

A post shared by Dino Morea (@thedinomorea)

Related Post