ਪੁਲਿਸ 'ਚ ਭਰਤੀ ਹੋਣ ਜਾ ਰਹੇ ਨੇ ਦੇਵ ਖਰੌੜ, ਸੰਭਾਲਣਗੇ ਡੀ.ਐੱਸ.ਪੀ. ਦੀ ਕੁਰਸੀ

By  Aaseen Khan December 12th 2018 03:06 PM

ਪੁਲਿਸ 'ਚ ਭਰਤੀ ਹੋਣ ਜਾ ਰਹੇ ਨੇ ਦੇਵ ਖਰੌੜ, ਸੰਭਾਲਣਗੇ ਡੀ.ਐੱਸ.ਪੀ. ਦੀ ਕੁਰਸੀ : ਕਈ ਕਹਾਣੀ 'ਤੇ ਅਧਾਰਿਤ ਫ਼ਿਲਮਾਂ ਦੇਣ ਤੋਂ ਬਾਅਦ ਦੇਵ ਖਰੌੜ ਹੋਰਾਂ ਦੀ ਟੀਮ ਇੱਕ ਹੋਰ ਵੱਡਾ ਸਟੋਰੀ ਬੇਸ ਪ੍ਰੋਜੈਕਟ ਲੈ ਕੇ ਜਲਦ ਹੀ ਆ ਰਹੇ ਹਨ। ਪੰਜਾਬੀ ਇੰਡਸਟਰੀ ਦੇ ਹੁਨਰਮੰਦ ਅਦਾਕਾਰ ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ ਜਿਸ ਦਾ ਨਾਮ ਹੈ ਡੀ.ਐਸ.ਪੀ. ਦੇਵ। ਦੇਵ ਖਰੌੜ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇੱਕ ਹੋਰ ਡਿਫਰੈਂਟ ਸਟੋਰੀ ਬੇਸਡ ਮੂਵੀ, ਡੀ.ਐਸ.ਪੀ. ਦੇਵ।

https://www.instagram.com/p/BrOxYNaA_zS/

ਇਸ ਫਿਲਮ 'ਚ ਦੇਵ ਖਰੌੜ ਦਾ ਸਾਥ ਨਿਭਾਉਣਗੇ ਮਾਨਵ ਵਿਜ , ਜਗਜੀਤ ਸੰਧੂ ਅਤੇ ਲੱਕੀ ਧਾਲੀਵਾਲ। ਫਿਲਮ ਦੀ ਕਹਾਣੀ ਉਲੀਕੀ ਹੈ ਗੁਰਪ੍ਰੀਤ ਭੁੱਲਰ ਹੋਰਾਂ ਨੇ ਅਤੇ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਮਨਦੀਪ ਬੈਨੀਪਾਲ। ਫਿਲਮ 2019 'ਚ ਰਿਲੀਜ਼ ਹੋਵੇਗੀ। ਫਿਲਹਾਲ ਕਿਸੇ ਰੀਲਿਜ਼ ਡੇਟ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫਿਲਹਾਲ ਇਹ ਟੀਮ ਪਹਿਲਾਂ ਹੀ ਦਰਸ਼ਕਾਂ ਨੂੰ ਡਾਕੂਆਂ ਦਾ ਮੁੰਡਾ ਅਤੇ ਰੁਪਿੰਦਰ ਗਾਂਧੀ ਸੀਰੀਜ਼ ਦੀਆਂ 3 ਵੱਡੀਆਂ ਫ਼ਿਲਮਾਂ ਦੇ ਚੁੱਕੀ ਹੈ। ਅਤੇ 2019 'ਚ ਦੋ ਹੋਰ ਪ੍ਰੋਜੈਕਟਜ਼ ਲੈ ਕੇ ਆ ਰਹੇ ਹਨ ਪਹਿਲਾ ਹੈ 'ਕਾਕਾ ਜੀ' , ਅਤੇ ਦੂਜਾ ਹੈ 'ਸਰਾਭਾ'।

https://www.instagram.com/p/BprSU77hRSj/

ਹੋਰ ਪੜ੍ਹੋ : ਬਿੰਨੂ ਢਿੱਲੋਂ ਨੇ ਦਾਲ ਨੂੰ ਤੜਕਾ ਲਗਾ ਗੋਰੀ ਨੂੰ ਚਖਾਇਆ ਸਵਾਦ , ਦੇਖੋ ਵੀਡੀਓ

ਦੇਵ ਖਰੌੜ ਦੇ ਨਾਲ ਮਾਨਵ ਵਿਜ ,ਅਤੇ ਜਗਜੀਤ ਸੰਧੂ ਪਹਿਲਾਂ ਵੀ ਕਈ ਫ਼ਿਲਮਾਂ ਇਕੱਠੇ ਕਰ ਚੁੱਕੇ ਹਨ। ਇਹਨਾਂ ਦਾ ਸਕਰੀਨ 'ਤੇ ਇਕੱਠੇ ਦਿਖਣਾ ਵੀ ਸਰੋਤਿਆਂ ਨੇ ਖੂਬ ਪਸੰਦ ਕੀਤਾ ਹੈ। ਉਮੀਦ ਹੈ ਪਿਛਲੀਆਂ ਫ਼ਿਲਮਾਂ ਦੀ ਤਰਾਂ ਇਹ ਫਿਲਮ ਵੀ ਬਾਕਸ ਆਫਿਸ ਦੀਆਂ ਖਿੜਕੀਆਂ 'ਤੇ ਤਹਿਲਕਾ ਮਚਾ ਦੇਵੇਗੀ। ਦੱਸ ਦਈਏ 2019 'ਚ ਇਹ ਦੂਸਰੀ ਪੁਲਿਸ ਦੇ ਰੋਲ 'ਤੇ ਅਧਾਰਿਤ ਫਿਲਮ ਹੋਵੇਗੀ। ਪਹਿਲਾਂ ਪਰਮੀਸ਼ ਵਰਮਾਂ ਵੀ ਹਿੰਦੀ ਫਿਲਮ ਸਿੰਗਮ ਦਾ ਪੰਜਾਬੀ 'ਚ ਰੀਮੇਕ ਬਣਾ ਰਹੇ ਹਨ।

Related Post