ਨਿਸ਼ਾ ਬਾਨੋ ਨੇ ਲਾਇਆ ਸਭ ਨੂੰ ਨੱਚਣ, ਦੇਖੋ ਵੀਡਿਓ 

By  Rupinder Kaler November 12th 2018 11:33 AM

ਪੰਜਾਬੀ ਫਿਲਮ ਇੰਡਸਟਰੀ ਦੀ ਐਕਟਰੈੱਸ ਅਤੇ ਗਾਇਕਾ ਨਿਸ਼ਾ ਬਾਨੋ ਨਾ ਸਿਰਫ ਆਪਣੀਆਂ ਖੂਬਸੁਰਤ ਅਦਾਵਾਂ ਨਾਲ ਸਭ ਨੂੰ ਮੋਹ ਲੈਂਦੀ ਹੈ ਬਲਕਿ ਉਹਨਾਂ ਦੀ ਗਾਇਕੀ ਅਤੇ ਅਵਾਜ਼ ਵੀ ਸਭ ਨੂੰ ਆਪਣੇ ਵੱਲ ਖਿਚਦੀ ਹੈ । ਨਿਸ਼ਾ ਬਾਨੋ ਛੇਤੀ ਹੀ ਆਪਣਾ ਨਵਾਂ ਗਾਣਾ ਲੈ ਕੇ ਆ ਰਹੀ ਹੈ ਜਿਸ ਦੀ ਜਾਣਕਾਰੀ ਨਿਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਦਿੱਤੀ ਹੈ । ਨਿਸ਼ਾ ਨੇ ਕਿਹਾ ਹੈ ਕਿ ਉਹਨਾਂ ਦਾ ਨਵਾਂ ਗਾਣਾ ਛੇਤੀ ਰਿਲੀਜ਼ ਹੋਣ ਵਾਲਾ ਹੈ ਤੇ ਇਸ ਗੀਤ ਦਾ ਪੋਸਟਰ ਇੱਕ ਦੋ ਦਿਨਾਂ ਵਿੱਚ ਜਾਰੀ ਕਰ ਦੇਣਗੇ ।

ਹੋਰ ਵੇਖੋ : ਬਾਲੀਵੁੱਡ ਦੇ ਕਿਸ ਐਕਟਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸੈਫ ਅਲੀ ਖਾਨ ਦੀ ਧੀ ਸਾਰਾ, ਦੇਖੋ ਵੀਡੀਓ

Nisha Bano Nisha Bano

ਨਿਸ਼ਾ ਨੇ ਇਸ ਜਾਣਕਾਰੀ ਦੇ ਨਾਲ-ਨਾਲ ਇੱਕ ਵੀਡਿਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਹ ਸਟੇਜ਼ 'ਤੇ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡਿਓ ਲੁਧਿਆਣਾ ਦੀ ਕਿੱਪਸ ਮਾਰਕਿੱਟ ਦੀ ਹੈ । ਨਿਸ਼ਾ ਨੇ ਲੁਧਿਆਣਾ ਵਾਸੀਆਂ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ ਹੈ ।

ਹੋਰ ਵੇਖੋ : ਸੁਰਵੀਨ ਚਾਵਲਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਛੇੜੀ ਚਰਚਾ ਦੇਖੋ ਤਸਵੀਰਾਂ

https://www.instagram.com/p/BqBrcsRho6V/

ਨਿਸ਼ਾ ਦਾ ਨਵਾਂ ਗਾਣਾ ਤਾਂ ਆ ਹੀ ਰਿਹਾ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਪੰਜਾਬੀ ਫਿਲਮ ਲਾਟੂ  ਰਿਲੀਜ਼ ਹੋਣ ਵਾਲੀ ਹੈ । ਇਸ ਫਿਲਮ ਵਿੱਚ ਗਗਨ ਕੋਕਰੀ ਨੇ ਮੁੱਖ ਭੂਮਿਕਾ ਨਿਭਾਈ ਹੈ, ਇਸ ਤੋਂ ਇਲਾਵਾ ਕਰਮਜੀਤ ਅਨਮੋਲ ਵਰਗੇ ਕਈ ਵੱਡੇ ਅਦਾਕਾਰ ਉਹਨਾਂ ਦੇ ਨਾਲ ਦਿਖਾਈ ਦੇਣਗੇ । ਲਾਟੂ ਫਿਲਮ ੧੬ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Related Post