20 ਅਪ੍ਰੈਲ ਨੂੰ ਫ਼ਤਿਹ ਸੰਧੂ ਨਾਲ ਨੱਚੇਗਾ ਸਾਰਾ ਪੰਜਾਬ

By  Gulshan Kumar April 11th 2018 07:40 AM

ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਹਰ ਸਾਲ ਹਜ਼ਾਰਾਂ ਹੀ ਗੀਤ ਬਣਦੇ ਨੇ। ਜਿਹਨਾਂ ਵਿਚੋਂ ਜ਼ਿਆਦਾਤਰ ਨਸ਼ਿਆਂ, ਹਥਿਆਰਾਂ, ਜੱਟਵਾਦ, ਨੰਗੇਜ਼ ਨਾਲ ਜੁੜੇ ਹੁੰਦੇ ਹਨ। ਜ਼ਿਆਦਾਤਰ ਸਿੰਗਰਸ ਦੀ ਚਾਹਤ ਹੁੰਦੀ ਹੈ ਹਿੱਟ ਹੋਣਾ, ਨਾ ਕਿ ਇਹ ਦੇਖਣਾ ਕਿ ਉਹ ਔਡੀਅੰਸ ਨੂੰ ਕੀ ਪਰੋਸ ਰਹੇ ਹਨ। ਪਰ ਇਸ ਸੋਚ ਦੇ ਉਲਟ ਹੁਣ ਇਕ ਨਵੀਂ ਮਿਉਜ਼ਿਕ ਕੰਪਨੀ ਖੜੀ ਹੋਈ ਹੈ। ਜਿਸ ਦਾ ਨਾਮ ਹੈ ਸੁਰਖਾਬ ਮੈਲੋਡੀਜ਼ । ਜਿਸ ਦਾ ਉਦੇਸ਼ ਇਹ ਹੈ ਕਿ ਪੰਜਾਬੀ ਅਮੀਰ ਸਭਿਆਚਾਰ ਨੂੰ ਅੱਗੇ ਲਿਆਂਦਾ ਜਾਵੇ। ਨਸ਼ਿਆਂ, ਹਥਿਆਰਾਂ, ਜੱਟਵਾਦ, ਨੰਗੇਜ਼ ਨਾਲ ਜੁੜੇ ਗੀਤਾਂ ਨੂੰ ਠੱਲ ਪਾਈ ਜਾਵੇ। ਤੇ ਐਦਾਂ ਦੇ ਗੀਤ ਮਾਰਕਿਟ ਵਿਚ ਆਉਣ ਜਿਹਨਾਂ ਨੂੰ ਪੂਰਾ ਪਰਿਵਾਰ ਸੁਣ ਸਕੇ, ਤੇ ਇੰਜਾਏ ਕਰ ਸਕੇ।

ਸੁਰਖਾਬ ਮੈਲੋਡੀਜ਼ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਹ ਉਹਨਾਂ ਸਿੰਗਰਸ ਨੂੰ ਪਰਮੋਟ ਕਰ ਰਹੀ ਹੈ, ਜਿਹਨਾਂ ਕੋਲ ਗੁਣ ਤਾਂ ਹੈ ਪਰ ਰਸਤਾ ਨਹੀਂ। ਇਹ ਉਹਨਾਂ ਸਿੰਗਰਸ ਲਈ ਇਕ ਨਵੀਂ ਕਿਰਨ ਬਣ ਕੇ ਸਾਹਮਣੇ ਆਈ ਹੈ, ਜਿਹਨਾਂ ਕੋਲ ਗੀਤ ਕਰਨ ਲਈ ਪੈਸੇ ਨਹੀਂ ਹਨ। ਇਸੇ ਸਿਲਸਿਲੇ ਤਹਿਤ ਸੁਰਖਾਬ ਮੈਲੋਡੀਜ਼ 20 ਅਪ੍ਰੈਲ ਨੂੰ ਸੰਗੀਤ ਪ੍ਰੇਮੀਆਂ ਸਾਹਮਣੇ ਲੈ ਕੇ ਆ ਰਹੀ ਹੈ ਇਕ ਉਭਰਦਾ ਸਿਤਾਰਾ New Punjabi Singer , ਜਿਸ ਦਾ ਨਾਮ ਹੈ ਫ਼ਤਿਹ ਸੰਧੂ। ਫ਼ਤਿਹ ਸੰਧੂ ਪੰਜਾਬ ਨੱਚਦਾ ਗੀਤ ਨਾਲ ਪੰਜਾਬੀ ਮਿਉਜ਼ਿਕ ਇੰਡਸਟਰੀ ਵਿਚ ਡੇਬਯੂ ਕਰਨ ਜਾ ਰਿਹਾ ਹੈ। ਗਾਣੇ ਦੇ ਬੋਲ ਲਾਜਵਾਬ ਹਨ, ਜਿਹੜੇ ਲਿਖੇ ਨੇ ਪੰਮੀ ਲਾਲੋ ਮਜ਼ਾਰਾ ਜੀ ਨੇ। ਪੰਜਾਬ ਨੱਚਦਾ ਗੀਤ ਦਾ ਮਿਉਜ਼ਿਕ ਦਿਤਾ ਹੈ ਸਟਾਰ ਮੇਕਰ ਤੇਜਵੰਤ ਕਿਟੂ ਜੀ ਨੇ। ਇਸ ਗੀਤ ਨੂੰ ਡਾਈਰੈਕਟ ਕੀਤਾ ਹੈ ਲਕਸ਼ ਰਾਜ ਪੁਰੋਹਿਤ ਨੇ।

Fateh Singh

ਜਿਹਨਾਂ ਨੂੰ ਰਿਐਲਟੀ ਸ਼ੋਅਸ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਸੁਰਖਾਬ ਮੈਲੋਡੀਜ਼ ਦੇ ਸੰਸਥਾਪਕ ਸੁਖਵਿੰਦਰ ਸੁੱਖੀ ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਪੰਜਾਬ ਨੱਚਦਾ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਕੇ ਉਮੀਦ ਹੈ ਗਾਣਾ ਸਾਰਿਆਂ ਨੂੰ ਪਸੰਦ ਆਵੇਗਾ, ਪੂਰੀ ਟੀਮ ਨੂੰ ਮੁਬਾਰਕਾਂ। ਅਸੀਂ ਇਥੇ ਇਹ ਵੀ ਦੱਸ ਦਈਏ ਕਿ ਸੁਰਖਾਬ ਮੈਲੋਡੀਜ਼ ਨੇ ਫ਼ਤਿਹ ਸੰਧੂ ਤੋਂ ਪਹਿਲਾਂ ਕਿਰਨਜੀਤ ਕੌਰ ਨੂੰ ਲੌਂਚ ਕੀਤਾ ਸੀ। ਜਿਸ ਦੇ ਗੀਤ ਸਰਦਾਰਨੀ ਨੂੰ ਦੇਸ਼ ਵਿਦੇਸ਼ ਰਹਿੰਦੇ ਪੰਜਾਬੀਆਂ ਦਾ ਢੇਰ ਸਾਰਾ ਪਿਆਰ ਮਿਲਿਆ ਸੀ।

Edited By: Gourav Kochhar

Related Post