ਪੰਜਾਬੀ ਸੰਗੀਤਕਾਰ ਤੇ ਗਾਇਕ ਦੀਪ ਜੰਡੂ ਦਾ ਨਵਾਂ ਗੀਤ 'ਅੱਪ ਐਂਡ ਡਾਊਨ' ਹੋਇਆ ਰਿਲੀਜ਼

Written by  Gourav Kochhar   |  April 07th 2018 07:37 AM  |  Updated: April 07th 2018 07:37 AM

ਪੰਜਾਬੀ ਸੰਗੀਤਕਾਰ ਤੇ ਗਾਇਕ ਦੀਪ ਜੰਡੂ ਦਾ ਨਵਾਂ ਗੀਤ 'ਅੱਪ ਐਂਡ ਡਾਊਨ' ਹੋਇਆ ਰਿਲੀਜ਼

ਪ੍ਰਸਿੱਧ ਪੰਜਾਬੀ ਸੰਗੀਤਕਾਰ ਤੇ ਗਾਇਕ ਦੀਪ ਜੰਡੂ ਦਾ ਨਵਾਂ ਗੀਤ 'ਅੱਪ ਐਂਡ ਡਾਊਨ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਦੀਪ ਜੰਡੂ ਨੇ ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਬਾਖੂਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਦੀਪ ਜੰਡੂ ਦਾ ਇਹ ਗੀਤ ਉਸ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਤੋਂ ਕਾਫੀ ਅਲੱਗ ਹੈ। ਸਾਫਟ ਮਿਊਜ਼ਿਕ ਨਾਲ ਉਸ ਦੀ ਗਾਇਕੀ ਸ਼ਾਨਦਾਰ ਲੱਗ ਰਹੀ ਹੈ। ਗੀਤ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਖੁਦ ਦੀਪ ਜੰਡੂ ਨੇ ਦਿੱਤਾ ਹੈ।

ਗੀਤ ਦੀ ਵੀਡੀਓ ਬਹੁਤ ਹੀ ਅਰਬਨ-ਦੇਸੀ ਟੱਚ ਵਾਲੀ ਹੈ, ਜਿਸ ਨੂੰ ਰੁਪਨ ਬਲ ਨੇ ਬਣਾਇਆ ਹੈ। ਯੂ ਟਿਊਬ 'ਤੇ ਇਹ ਗੀਤ ਰਾਇਲ ਮਿਊਜ਼ਿਕ ਗੈਂਗ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੀਪ ਜੰਡੂ ਦਾ ਇਸ ਤੋਂ ਪਹਿਲਾਂ ਰੈਪਰ ਬੋਹੇਮੀਆ ਨਾਲ 'ਗੁਡ ਲਾਈਫ' ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

deep zandu deep zandu

ਦੀਪ ਜੰਡੂ ਜਲਦੀ ਲੈ ਕੇ ਆ ਰਹੇ ਨੇ ਨਵਾਂ ਗੀਤ

ਜਿਵੇਂ ਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਬਹੁਤ ਸਾਰੇ ਬਦਲਾਅ ਆਏ ਹਨ । ਫਿਰ ਭਾਵੇ ਉਹ ਬਦਲਾਅ ਸੰਗੀਤ ਵਿਚ ਹੋਵੇ, ਬੋਲਾਂ ਵਿਚ ਹੋਵੇ, ਵੀਡਿਉ ਵਿਚ ਹੋਵੇ ਤੇ ਜਾਂ ਫ਼ੇਰ ਅੰਦਾਜ਼ ਵਿਚ ਹੋਵੇ। ਤੇ ਅੱਜ ਦੀ ਹਰਦਮ ਬਦਲਦੀ ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਜਿਸ ਦਾ ਅੰਦਾਜ਼ ਅੱਜ ਕੱਲ ਸਾਰਿਆਂ ਤੇ ਛਾਇਆ ਹੋਇਆ ਹੈ, ਤੇ ਉਹਨਾਂ ਦਾ ਚੰਗਾ ਟਾਈਮ ਆਇਆ ਹੋਇਆ ਹੈ, ਉਹ ਨੇ ਦੀਪ ਜੰਡੂ। ਭਾਂਵੇ ਮਿਉਜ਼ਿਕ ਹੋਵੇ, ਭਾਂਵੇ ਬੋਲ ਹੋਣ, ਭਾਂਵੇ ਅੰਦਾਜ਼ ਹੋਵੇ ਉਹਨਾਂ ਦੀ ਗੱਲ ਹੀ ਵੱਖਰੀ ਹੈ। ਬਹੁਤ ਟਾਈਮ ਦੀ ਜੱਦੋਜਹਿਦ ਦੇ ਬਾਦ ਇਕ ਦੱਮ ਸੁਰਖੀਆਂ ਚ ਆਉਣ ਵਾਲਾ ਨਾਮ ਹੈ ਦੀਪ ਜੰਡੂ Deep Jandu

ਜਿਹਨਾਂ ਦਾ ਅੱਜ ਕੱਲ ਹਰ ਕੋਈ ਦੀਵਾਨਾ ਹੈ। ਕੱਲੇ ਮਿਉਜ਼ਿਕ ਲਵਰਸ ਹੀ ਨਹੀਂ, ਬਲਕਿ ਪੰਜਾਬੀ ਸਿੰਗਰਸ ਵੀ ਉਹਨਾਂ ਦੇ ਦੀਵਾਨੇ ਨੇ। ਉਹਨਾਂ ਦੇ ਨਵੇਂ ਤੋਂ ਨਵੇਂ ਗੀਤ ਦੀ ਉਡੀਕ ਸਾਰਿਆਂ ਨੂੰ ਰਹਿੰਦੀ ਹੈ, ਕਿਉਂਕਿ ਉਹਨਾਂ ਦਾ ਹਰ ਇਕ ਗੀਤ ਬਹੁਤ ਜ਼ਿਆਦਾ ਏਂਟਰ ਟੇਨਿੰਗ ਹੁੰਦਾ ਹੈ। ਤੇ ਉਹਨਾਂ ਨੇ ਆਪਣੇ ਚਾਹੁਣ ਵਾਲਿਆਂ ਲਈ ਆਪਣੇ ਫੇਸਬੁਕ ਪੇਜ਼ ਤੇ ਇਕ ਅਨਾਉਂਸਮੇਂਟ ਕੀਤੀ ਹੈ। ਕਿ ਉਹ ਆਪਣਾ ਨਵਾਂ ਗੀਤ ਬਹੁਤ ਜਲਦੀ ਲੈ ਕੇ ਆ ਰਹੇ ਨੇ। ਬੱਸ ਤੁਸੀਂ ਥੋੜੀ ਜਿਹਾ ਇੰਤਜ਼ਾਰ ਕਰਨਾ ਹੈ। ਲਉ ਜੀ ਹੁਣ ਇਹ ਇੰਤਜ਼ਾਰ ਕਦੋ ਖਤਮ ਹੁੰਦਾ ਹੈ, ਬਸ ਆਪਾਂ ਨੇ ਇਹੀ ਦੇਖਣਾ ਹੈ। ਬਾਕੀ ਉਹਨਾਂ ਦੀ ਜੋ ਵੀ ਅੱਪਡੇਟ ਹੋਏਗੀ, ਉਹਦੇ ਬਾਰੇ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਦਸਾਂਗੇ, ਇਹ ਸਾਡਾ ਵਾਅਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network