ਅੱਜ ਵੀ ਚਾਹੁੰਨੀ ਆਂ ਦੇ ਨਾਲ ਫਿਰ ਇਕ ਵਾਰ ਆਸ਼ਿਕਾਂ ਦੇ ਦਿਲਾਂ ਨੂੰ ਧੜਕਾਉਂਗੇ ਨਿੰਜਾ, ਜਲਦ ਹੀ
Gopal Jha
March 16th 2018 04:44 PM
"ਰੋਈਂ ਨਾ" ਤੇ "ਚੈਂਲੇਂਜ" ਤੋਂ ਬਾਅਦ ਨਿੰਜਾ Ninja ਆਪਣੇ ਫੈਨਸ ਦੇ ਲਈ ਇਕ ਹੋਰ ਸ਼ਾਨਦਾਰ ਗੀਤ ਲੈ ਕੇ ਆ ਰਹੇ ਨੇ, ਤੇ ਗੀਤ ਦਾ ਨਾਮ ਹੈ "ਅੱਜ ਵੀ ਚਾਹੁੰਨੀ ਆਂ" | ਗੀਤ ਦੇ ਨਾਮ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਣਾ ਕਿ ਗੀਤ ਸੈਡ ਰੋਮਾੰਟਿਕ ਹੈ | ਇਸ ਗੀਤ ਨੂੰ ਲਿਖਿਆ ਹੈ ਰੰਗਰੇਜ਼ ਸਿੱਧੂ ਨੇ ਤੇ ਮਿਊਜ਼ਿਕ ਦਿੱਤਾ ਹੈ ਗੋਲ੍ਡਬੋਏ ਨੇ |
ਹੁਣ ਇਹ ਤਾਂ ਹਰ ਕੋਈ ਜਾਣਦਾ ਹੈ ਕਿ ਨਿੰਜਾ ਤੇ ਗੋਲ੍ਡਬੋਏ ਜਦੋ ਵੀ ਇਕੱਠੇ ਕੋਈ ਕੰਮ ਕਰਦੇ ਨੇ ਤੇ ਅੱਤ ਹੀ ਕਰਵਾਉਂਦੇ ਨੇ, ਸੋ ਸੋਂਗ ਦਾ ਹਾਲੇ ਪੋਸਟਰ ਹੀ ਰਿਲੀਜ਼ ਹੋਇਆ ਹੈ ਤੇ ਸੋਂਗ ਦੀ ਰਿਲੀਜਿੰਗ ਡੇਟ ਦੇ ਬਾਰੇ ਕੋਈ ਖਾਸ ਖ਼ਬਰ ਨਹੀਂ ਹੈ | ਜੇ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਦੇ ਵਿਚ ਤੁਹਾਨੂੰ ਬੇਹੱਦ ਹੀ ਖੂਬਸੂਰਤ ਤੇ ਹੁਨਰਮੰਦ ਅਦਾਕਾਰਾ, ਹਿਮਾਂਸ਼ੀ ਖੁਰਾਣਾ ਦੇ ਜਲਵੇ ਦੇਖਣ ਨੂੰ ਮਿਲਣਗੇ | ਸੋ ਖਿੱਚ ਲਓ ਤਿਆਰੀਆਂ ਨਿੰਜਾ ਦੇ ਇਸ ਸੋਂਗ ਦੀਆਂ, ਕਿਉਕਿ ਰਿਲੀਜ਼ ਹੋਣ ਤੋਂ ਪਹਿਲਾ ਦਾ ਕੰਮ ਇੰਨਾ ਦਾ ਤੇ ਰਿਲੀਜ਼ ਹੋਣ ਤੋਂ ਬਾਅਦ ਦਾ ਕੰਮ ਤੁਹਾਡਾ |

Edited By: Gourav Kochhar