ਮਸਟੈਚਰਸ ਨਾਲ ਇਕ ਵਾਰੀ ਫ਼ੇਰ ਵਾਪਸੀ ਕਰ ਰਿਹਾ ਹੈ ਕੁਲਬੀਰ ਝਿੰਜਰ

By  Gulshan Kumar March 14th 2018 08:42 AM

ਪੰਜਾਬੀ ਮਿਉਜ਼ਿਕ ਇੰਡਸਟਰੀ ਵਿਚ ਪਿਛਲੇ ਚਾਰ ਸਾਲਾਂ ਦੌਰਾਨ ਬਹੁਤ ਸਾਰੇ ਸਿੰਗਰਸ ਲੌਂਚ ਹੋਏ। ਜਿਹਨਾਂ ਵਿਚੋਂ ਕਈਆਂ ਨੂੰ ਮਿਉਜ਼ਿਕ ਲਵਰਸ ਦਾ ਜ਼ਬਰਦਸਤ ਰਿਸਪੌਂਸ ਮਿਲਿਆ, ਤੇ ਕਈਆਂ ਨੂੰ ਜਮਾਂ ਨਕਾਰ ਦਿਤਾ ਗਿਆ। ਪਰ ਇਸ ਵਕਤ ਦੌਰਾਨ ਜਿਹੜਾ ਇਕ ਨਾਮ ਯੰਗ ਜਨਰੇਸ਼ਨ ਦੇ ਦਿਲਾਂ ਤੇ ਛਾਇਆ ਰਿਹਾ, ਤੇ ਸੁਰਖੀਆਂ ਚ ਰਿਹਾ, ਉਹ ਨਾਮ ਹੈ ਕੁਲਬੀਰ ਝਿੰਜਰ ਦਾ। ਕੁਲਬੀਰ ਝਿੰਜਰ ਨੇ ਚਾਰ ਸਾਲ ਪਹਿਲਾਂ ਐਲਬਮ ਵੇਹਲੀ ਜਨਤਾ ਨਾਲ ਆਪਣੇ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਚਾਰ ਸਾਲ ਦੌਰਾਨ ਉਹਨਾਂ ਦੀਆਂ ਤਿਨ ਐਲਬਮਸ ਆ ਚੁਕੀਆਂ ਹਨ। ਵੇਹਲੀ ਜਨਤਾ, ਰਾਖਵਾਂ ਕੋਟਾ, ਤੇ ਸਰਦਾਰਨੀ ਨੂੰ ਲੋਕਾਂ ਨੇ ਬਹੁਤ ਪਿਆਰ ਦਿਤਾ। ਹੁਣ ਉਹ ਆਪਣੀ ਚੌਥੀ ਐਲਬਮ ਲੈ ਕੇ ਆ ਰਹੇ ਨੇ। ਜਿਸ ਦਾ ਟਾਈਟਲ ਹੈ ਮਸਟੈਚਰਸ ਯਾਨਿ ਕਿ ਮੁਛਾਂ ਵਾਲੇ। ਇਹ ਐਲਬਮ ਇਸ ਮਹੀਨੇ ਦੇ ਅਖੀਰ ਤੱਕ ਰੀਲੀਜ਼ ਹੋ ਜਾਵੇਗੀ। ਇਹ ਸਾਰੀ ਜਾਣਕਾਰੀ ਕੁਲਬੀਰ ਝਿੰਜਰ Kulbir Jhinjer ਨੇ ਆਪਣੇ ਫ਼ੇਸਬੁਕ ਪੇਜ਼ ਤੇ ਦਿੱਤੀ। ਇਸ ਐਲਬਮ ਦਾ ਮਿਉਜ਼ਿਕ ਆਰ ਗੁਰੂ, ਤੇ ਦੀਪ ਜੰਡੂ ਨੇ ਦਿਤਾ ਹੈ। ਤੇ ਇਸਦੇ ਗੀਤ ਖੁਦ ਕੁਲਬੀਰ ਝਿੰਜਰ ਨੇ ਲਿਖੇ ਨੇ।

Edited By: Gourav Kochhar

Related Post