ਮਾਸਟਰ ਸਲੀਮ ਦੇ ਨਵੇਂ ਗੀਤ ਬਿਲੋ ਦਾ ਇੰਤਜ਼ਾਰ ਹੋ ਗਿਆ ਹੈ ਖ਼ਤਮ

By  Gulshan Kumar March 1st 2018 05:56 AM -- Updated: March 1st 2018 06:55 AM

New song of Master Saleem: ਦੋਸਤੋ , ਜੇ ਸੂਫ਼ੀ ਘਰਾਨਿਆਂ ਦੀ ਗੱਲ ਕੀਤੀ ਜਾਵੇ ਤਾਂ ਪੂਰਨ ਸ਼ਾਹ ਕੋਟੀ ਜੀ ਦਾ ਨਾਮ ਪਹਿਲੀਆਂ ਚ ਆਉਂਦਾ ਹੈ | ਉਹਨਾਂ ਦੀ ਆਵਾਜ਼ ਤੇ ਗਾਈਕੀ ਦਾ ਹਰ ਕੋਈ ਦਮ ਭਰਦਾ ਹੈ | ਅਗੋਂ ਪੂਰੀ ਦੁਨੀਆਂ ਵਿਚ ਉਹਨਾਂ ਦਾ ਨਾਮ ਰੌਸ਼ਨ ਕੀਤਾ ਉਹਨਾਂ ਦੇ ਪੁਤਰ ਮਾਸਟਰ ਸਲੀਮ ਨੇ | ਜਿਹਨਾਂ ਨੂੰ ਸ਼ਹਿਜ਼ਾਦਾ ਸਲੀਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ | ਭਾਂਵੇ ਬਾਲੀਵੁੱਡ ਹੋਵੇ ਜਾਂ ਫ਼ੇਰ ਪੰਜਾਬੀ ਫ਼ਿਲਮ ਤੇ ਮਿਉਜ਼ਿਕ ਇੰਡਸਟਰੀ , ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਨੇ |

master saleem

ਤੇ ਇਸੇ ਹਿਟ ਲਿਸਟ ਵਿਚ ਬਹੁਤ ਜਲਦੀ ਇਕ ਹੋਰ ਗੀਤ ਜੁੜਨ ਜਾ ਰਿਹਾ ਹੈ, ਜਿਸ ਦਾ ਨਾਮ ਹੈ ਬਿਲੋ | ਇਹ ਭੰਗੜਾ ਸੋਂਗ ਹੈ, ਜਿਸ ਨੂੰ ਫ਼ੀਚਰ ਕੀਤਾ ਹੈ ਜਤਿੰਦਰ ਜੀਤੂ ਨੇ | ਇਸ ਤੋਂ ਪਹਿਲਾਂ ਵੀ ਮਾਸਟਰ ਸਲੀਮ Master Saleem ਤੇ ਜਤਿੰਦਰ ਜੀਤੂ ਦੀ ਜੋੜੀ ਕਈ ਹਿੱਟ ਗੀਤ ਦੇ ਚੁੱਕੀ ਹੈ | ਬਾਕੀ ਜੇ ਗੱਲ ਕਰੀਏ ਉਹਨਾਂ ਦੇ ਨਵੇਂ ਗੀਤ ਬਿਲੋ ਦੀ ਤਾਂ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਸਿਰਫ਼ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਦੇ ਉਤੇ | ਇਸਲਈ ਲਗਾਓ ਹੁਣੇ ਟੀਵੀ ਤੇ ਆਪਣੇ ਚਹੇਤੇ ਸਿੰਗਰ ਦਾ ਗਾਣਾ ਦੇਖਣਾ ਨਾ ਭੁਲਣਾ |

Edited By: Gourav Kochhar

Related Post