ਵੇਖੋ ਆਪਣੇ ਚਹੇਤੇ ਗਾਇਕ ਨਛੱਤਰ ਗਿੱਲ ਦਾ ਨਵਾਂ ਗਾਣਾ ਜਾਨ ਲੈਣ ਤੱਕ

By  Gulshan Kumar February 25th 2018 07:24 AM

ਪੰਜਾਬੀ ਗਾਇਕੀ ਵਿੱਚ ਨਛੱਤਰ ਗਿੱਲ ਦਾ ਇਕ ਵੱਖਰਾ ਮੁਕਾਮ ਹੈ ਮਿਉਜ਼ਿਕਲ ਐਲਬਮਸ ਤੋਂ ਲੈ ਕੇ ਪੰਜਾਬੀ ਫ਼ਿਲਮਾਂ ਦੇ ਗੀਤਾਂ ਤੱਕ ਬੱਚੇ, ਬੁਢੇ ਤੇ ਨੌਜਵਾਨ ਉਨ੍ਹਾਂ ਦੀ ਆਵਾਜ਼ ਦੇ ਫ਼ੈਨ ਨੇ | ਅੱਜ ਕੱਲ ਪੰਜਾਬੀ ਫ਼ਿਲਮ ਜਗਤ ਵਿੱਚ ਇਕ ਰੀਤ ਜਿਹੀ ਵੀ ਚੱਲ ਗਈ ਹੈ, ਕਿ ਜ਼ਿਆਦਾਤਰ ਪੰਜਾਬੀ ਫ਼ਿਲ਼ਮਾਂ ਦਾ ਟਾਈਟਲ ਟੈ੍ਰਕ ਉਹਨਾਂ ਦੀ ਅਵਾਜ਼ ਵਿਚ ਹੀ ਰਿਕੋਰਡ ਕੀਤਾ ਜਾਂਦਾ ਹੈ |

ਫ਼ਿਲਹਾਲ ਆਪਾਂ ਉਨ੍ਹਾਂ ਦੇ ਕਿਸੇ ਫ਼ਿਲਮ ਦੇ ਗੀਤਾਂ ਦੀ ਗੱਲ ਨਹੀਂ ਕਰਨੀ, ਬਲਕਿ ਆਪਾਂ ਗੱਲ ਕਰਨੀ ਹੈ ਉਹਨਾਂ ਦੇ ਆਉਣ ਵਾਲੇ ਨਵੇਂ ਗੀਤ ਦੀ | ਗਾਣੇ ਦਾ ਟਾਈਟਲ ਹੈ ਜੀ ਜਾਨ ਲੈਣ ਤੱਕ, ਜਿਹੜਾ ਇਕ ਸੈਡ ਸੋਂਗ ਹੈ | ਗੀਤ ਦੇ ਬੋਲ ਦਿਲਾਂ ਤੇ ਬਹੁਤ ਅਸਰ ਛੱਡਦੇ ਨੇ | ਵੈਸੇ ਜੇ ਗੀਤ ਨਛੱਤਰ ਗਿੱਲ Nachhatar Gill ਦਾ ਹੋਵੇ ਤਾਂ ਵੀਡੀਓ ਕਿਨ੍ਹੀ ਕਮਾਲ ਦੀ ਹੋਵੇਗੀ ਇਸ ਗੱਲ ਦਾ ਅੰਦਾਜ਼ਾ ਤਾਂ ਤੁਸੀਂ ਆਪ ਹੀ ਲਗਾ ਸਕਦੇ ਹੋ | ਇਹ ਗਾਣਾ ਤੁਸੀਂ ਅੱਜ ਤੋਂ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਦੇਖ ਸਕਦੇ ਹੋ ਤੇ ਜੇ ਇਸ ਦੀ ਪਹਿਲੀ ਝੱਲਕ ਦੇਖਣੀ ਹੈ ਤਾਂ ਉਹ ਤੁਹਾਨੂੰ ਅੱਜ ਦਿਖਾਈ ਦਵੇਗੀ |

jaan lain tak

Edited By: Gourav Kochhar

Related Post