ਪੀਟੀਸੀ ਰਿਕਾਰਡਸ ਵੱਲੋਂ ਦਾਨਿਸ਼ਵੀਰ ਕੋਟੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ, ਵੇਖੋ ਵੀਡੀਓ

By  Shaminder March 17th 2022 03:27 PM -- Updated: March 17th 2022 03:30 PM

ਪੀਟੀਸੀ ਰਿਕਾਰਡਸ ਵੱਲੋਂ ਨਵਾਂ ਗੀਤ ਗਾਇਕ ਦਾਨਿਸ਼ਵੀਰ ਕੋਟੀ (DanishVeer Koti) ਦੀ ਆਵਾਜ਼ ‘ਚ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ‘ਪੈਗਾਮ’  (Paiygaam) ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।ਗੀਤ ਦੇ ਬੋਲ ਰੋਮੀ ਬੈਂਸ ਦੇ ਲਿਖੇ ਹੋਏ ਹਨ। ਇਸ ਗੀਤ ‘ਚ ਇੱਕ ਮੁੰਡੇ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਕੁੜੀ ਨੂੰ ਦਿਲ ਜਾਨ ਤੋਂ ਪਿਆਰ ਕਰਦਾ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਕੁੜੀ ਦੇ ਸਾਹਮਣੇ ਅਕਸਰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ।

Danishveer koti

ਹੋਰ ਪੜ੍ਹੋ : ਧਰਮਿੰਦਰ ਦਾ ਪੁੱਤਰ ਸੰਨੀ ਦਿਓਲ ਪਿਤਾ ਵੱਲੋਂ ਹੇਮਾ ਮਾਲਿਨੀ ਨਾਲ ਵਿਆਹ ਕਰਨ ਤੋਂ ਹੋਇਆ ਸੀ ਨਰਾਜ਼, ਹੇਮਾ ‘ਤੇ ਚੁੱਕਿਆ ਸੀ ਹੱਥ , ਸਾਲਾਂ ਬਾਅਦ ਸੱਚਾਈ ਆਈ ਸਾਹਮਣੇ

ਪਰ ਉਸ ਦੇ ਮਾਪੇ ਉਸ ਦਾ ਨਿਕਾਹ ਕਿਸੇ ਹੋਰ ਦੇ ਨਾਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਜਦੋਂ ਪਿਆਰ ਸੱਚਾ ਹੋਵੇ ਅਤੇ ਦਿਲ ‘ਚ ਉਸ ਨੂੰ ਪਾਉਣ ਦੀ ਖਾਹਿਸ਼ ਹੋਵੇ ਤਾਂ ਉਸ ਨੂੰ ਉਸ ਦਾ ਪਿਆਰ ਹਰ ਹੀਲੇ ਮਿਲਦਾ ਹੈ। ਇਸ ਗੀਤ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਇਸ ‘ਚ ਹਰਸ਼ ਚਾਵਲਾ ਅਤੇ ਮਿਤਾਲੀ ਅਰੋੜਾ ਬਤੌਰ ਮਾਡਲ ਨਜ਼ਰ ਆ ਰਹੇ ਹਨ ।

Danishveer song

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਪੀਟੀਸੀ ਰਿਕਾਰਡਜ਼ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਪੀਟੀਸੀ ਪੰਜਾਬੀ ‘ਤੇ ਜਿੱਥੇ ਸਰੋਤਿਆਂ ਦੇ ਮਨੋਰੰਜਨ ਦੇ ਲਈ ਵੱਖ ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ, ਉੱਥੇ ਹੀ ਦਰਸ਼ਕਾਂ ਦੇ ਹਰ ਵਰਗ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਸ਼ੋਅਜ਼ ਵੀ ਸ਼ੁਰੂ ਕੀਤੇ ਗਏ ਹਨ । ਹਾਲ ਹੀ ‘ਚ ਪੀਟੀਸੀ ਪੰਜਾਬੀ ‘ਤੇ ‘ਚੌਸਰ ਦਿ ਪਾਵਰ ਗੇਮਸ’ ਵੈੱਬ ਸੀਰੀਜ਼ ਵੀ ਸ਼ੁਰੂ ਕੀਤੀ ਗਈ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।

Related Post