ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ ਸੁਣਕੇ ਪੂਰੀ ਤਰ੍ਹਾਂ ਟੁੱਟ ਗਈ ਸ਼ਹਿਨਾਜ਼ ਗਿੱਲ, ‘ਸਿਡਨਾਜ਼’ ਦੀ ਜੋੜੀ ਰਹਿ ਗਈ ਅਧੂਰੀ
Rupinder Kaler
September 2nd 2021 01:53 PM --
Updated:
September 2nd 2021 01:59 PM
ਸਿਧਾਰਥ ਸ਼ੁਕਲਾ (siddharth shukla) ਦਾ ਦਿਹਾਂਤ ਹੋ ਗਿਆ ਹੈ । ਮੁੰਬਈ ਦੇ ਕੂਪਰ ਹਸਪਤਾਲ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ । 40 ਸਾਲ ਦੇ ਸਿਧਾਰਥ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ।ਸਿਧਾਰਥ (siddharth shukla) ਤੇ ਸ਼ਹਿਨਾਜ਼ (shehnaaz gill)ਦੀ ਦੋਸਤੀ ਕਾਫੀ ਪਸੰਦ ਕੀਤੀ ਜਾਂਦੀ ਸੀ । ਦੋਵੇਂ ਇੱਕ ਦੂਜੇ ਨੂੰ Bigg boss ਦੇ ਸੀਜਨ 13 ਵਿੱਚ ਮਿਲੇ ਸਨ । ਇਸ ਤੋਂ ਬਾਅਦ ਦੋਹਾਂ ਦੀ ਦੋਸਤੀ ਕਾਫੀ ਗਹਿਰੀ ਹੋ ਗਈ ਸੀ । ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਸਨ ।