ਨਿੱਕੀ ਤੰਬੋਲੀ ਦਾ ਭਰਾ ਵੀ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ, ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ

By  Shaminder May 1st 2021 05:24 PM -- Updated: May 1st 2021 05:40 PM

ਕੋਰੋਨਾ ਵਾਇਰਸ ਬਹੁਤ ਹੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ । ਆਮ ਲੋਕਾਂ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਕਈ ਸੈਲੀਬ੍ਰੇਟੀ ਦੀ ਤਾਂ ਮੌਤ ਵੀ ਕੋਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਹੈ । ਅੱਜ ਜਿੱਥੇ ਬਿਕਰਮਜੀਤ ਕੰਵਰਪਾਲ ਦੀ ਮੌਤ ਹੋ ਚੁੱਕੀ ਹੈ । ਉੱਥੇ ਹੀ ਨਿੱਕੀ ਤੰਬੋਲੀ ਦਾ ਭਰਾ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕਿਆ ਹੈ ।

nikki tamboli Image From nikki tamboli's Instagram

ਹੋਰ ਪੜ੍ਹੋ : ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੀ ਡਾਇਟ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ 

nikki Image From nikki tamboli's Instagram

ਇਸ ਦੀ ਜਾਣਕਾਰੀ ਨਿੱਕੀ ਵੱਲੋਂ ਸਾਂਝੀ ਕੀਤੀ ਗਈ ਇੱਕ ਤਸਵੀਰ ਤੋਂ ਲੱਗਦੀ ਹੈ । ਜਿਸ ‘ਚ ਉਹ ਆਪਣੇ ਭਰਾ ਲਈ ਪੂਜਾ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ ।

nikki Image From nikki tamboli's Instagram

ਨਿੱਕੀ ਤੰਬੋਲੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਹੁਣ ਉਨ੍ਹਾਂ ਨੇ ਫੈਨਜ਼ ਨੂੰ ਪਰਿਵਾਰ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ।

View this post on Instagram

 

A post shared by Nikki Tamboli (@nikki_tamboli)

ਨਿੱਕੀ ਤੰਬੋਲੀ ਨੇ ਪੋਸਟ ਕਰਦੇ ਹੋਏ ਲਿਖਿਆ, ਮੇਰੇ ਭਰਾ ਲਈ ਪ੍ਰਾਰਥਨਾ ਕਰੋ। ਉਹ ਲੰਬੇ ਸਮੇਂ ਤੋਂ ਕੋਰੋਨਾ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਹੈ। ਮੈਨੂੰ ਤੇ ਮੇਰੇ ਪਰਿਵਾਰ ਨੂੰ ਸ਼ਾਂਤੀ ਦੀ ਜ਼ਰੂਰਤ ਹੈ। ਇਸ ਦੇ ਨਾਲ ਉਨ੍ਹਾਂ ਨੇ ਹੱਥ ਜੋੜਨ ਵਾਲੀ ਇਮੋਜੀ ਵੀ ਸ਼ੇਅਰ ਕੀਤੀ ਹੈ।

 

Related Post