ਇਸ ਕੁੜੀ ਦੀ ਆਵਾਜ਼ ਨੇ ਕੀਲੇ ਕਈ ਵੱਡੇ ਗਾਇਕ, ਨਿਮਰਤ ਖਹਿਰਾ ਨੇ ਵੀਡੀਓ ਸਾਂਝਾ ਕਰਕੇ ਇਸ ਤਰ੍ਹਾਂ ਕੀਤੀ ਤਾਰੀਫ਼

By  Shaminder September 15th 2020 05:51 PM

ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ ‘ਚ ਪੂਨਮ ਕੰਡਿਆਰਾ ਨਜ਼ਰ ਆ ਰਹੀ ਹੈ ।  ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕਾ ਨੇ ਇਸ ਕੁੜੀ ਦੀ ਆਵਾਜ਼ ਦੀ ਤਾਰੀਫ ਕੀਤੀ ਹੈ ।ਜਿਸ ਤੋਂ ਬਾਅਦ ਪੂਨਮ ਨੇ ਵੀ ਨਿਮਰਤ ਖਹਿਰਾ ਦਾ ਇਸ ਵੀਡੀਓ ਨੂੰ ਸ਼ੇਅਰ ਕਰਨ ‘ਤੇ ਸ਼ੁਕਰੀਆ ਅਦਾ ਕੀਤਾ ਹੈ ।

ਹੋਰ ਪੜ੍ਹੋ:ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਪੰਜਾਬੀ ਲੁੱਕ ‘ਚ ਢਾਹ ਰਹੀਆਂ ਨੇ ਕਹਿਰ, ਇਹ ਨਵੀਂ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ

nimrat Khaira nimrat Khaira

ਇਹ ਕੁੜੀ ਨਿਮਰਤ ਖਹਿਰਾ ਦਾ ਗੀਤ ਗਾ ਰਹੀ ਹੈ । ਨਿਮਰਤ ਖਹਿਰਾ ਦਾ ਇਹ ਗੀਤ ਕੁਝ ਸਮਾਂ ਪਹਿਲਾਂ ਆਇਆ ਸੀ । ‘ਸੁਫ਼ਨਾ ਲਾਵਾਂ ਦਾ’ ਟਾਈਟਲ ਹੇਠ ਆਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।

Nimrat-Khaira Nimrat-Khaira

ਨਿਮਰਤ ਖਹਿਰਾ ਹੀ ਨਹੀਂ ਕੁਝ ਦਿਨ ਪਹਿਲਾਂ ਇਸ ਕੁੜੀ ਨੇ ਦਿਲਜੀਤ ਦੋਸਾਂਝ ਦਾ ਗੀਤ ਵੀ ਗਾਇਆ ਸੀ, ਜਿਸ ਨੂੰ ਦਿਲਜੀਤ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਸੀ । ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਕਈ ਨਵੀਆਂ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।

 

View this post on Instagram

 

Bhut jada sohna gayea @itzpoonam23❤️❤️ loved it ?? Thanks for doing this amazing cover of Supna Laavan da ??

A post shared by Nimrat Khaira (@nimratkhairaofficial) on Sep 14, 2020 at 6:47am PDT

ਜਿਸ ‘ਚ ਦਿਲਜੀਤ ਦੋਸਾਂਝ ਦੇ ਨਾਲ ‘ਜੋੜੀ’ ਅਤੇ ਸਰਗੁਣ ਮਹਿਤਾ ਦੇ ਨਾਲ ਉਹ ਫ਼ਿਲਮ ‘ਸੌਂਕਣ ਸੌਂਕਣੇ’ ਚ ਨਜ਼ਰ ਆਉਣਗੇ ।

 

 

 

Related Post