ਨਿਮਰਤ ਖਹਿਰਾ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗੀਤ, ਪੋਸਟਰ ਕੀਤਾ ਸਾਂਝਾ

Written by  Rupinder Kaler   |  August 18th 2020 05:09 PM  |  Updated: August 18th 2020 05:09 PM

ਨਿਮਰਤ ਖਹਿਰਾ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗੀਤ, ਪੋਸਟਰ ਕੀਤਾ ਸਾਂਝਾ

‘ਸੋਹਣੇ ਸੋਹਣੇ ਸੂਟ’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਨਿਮਰਤ ਖਹਿਰਾ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ । ‘Lemme check’  ਟਾਈਟਲ ਹੇਠ ਇਸ ਗਾਣੇ ਨੂੰ 20 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਰੌਕਸ ਏ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਹਰਨਵਬੀਰ ਸਿੰਘ ਨੇ ਤਿਆਰ ਕੀਤਾ ਹੈ ।

https://www.instagram.com/p/CD4SzxNnQ51/

ਨਿਮਰਤ ਖਹਿਰਾ ਦੇ ਨਵੇਂ ਗਾਣੇ ਦਾ ਜਿਸ ਤਰ੍ਹਾਂ ਦਾ ਪੋਸਟਰ ਹੈ ਉਸ ਤੋਂ ਸਾਫ ਹੁੰਦਾ ਹੈ ਕਿ ਇਸ ਗੀਤ ਵਿੱਚ ਨਿਮਰਤ ਖਹਿਰਾ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣਗੇ । ਇਸ ਗੀਤ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।

https://www.instagram.com/p/CEBrpZmHjMs/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ, ਹੁਣ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਨਵੇਂ ਗੀਤ ਦਾ ਇੰਤਜ਼ਾਰ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network