ਇਹਨਾਂ ਦਿਨਾਂ 'ਚ ਨਿਮਰਤ ਖਹਿਰਾ ਦੀ ਜ਼ਿੰਦਗੀ 'ਚ ਆਇਆ ਸੀ ਨਵਾਂ ਮੋੜ,ਤਸਵੀਰ ਸਾਂਝੀ ਕਰ ਕਿਹਾ 'ਮੇਰੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਪਲ'

By  Aaseen Khan August 26th 2019 02:20 PM

ਨਿਮਰਤ ਖਹਿਰਾ ਪੰਜਾਬੀ ਸੰਗੀਤ ਜਗਤ ਦਾ ਅੱਜ ਵੱਡਾ ਨਾਮ ਹੈ, ਪਰ ਨਿਮਰਤ ਖਹਿਰਾ ਦਾ ਨਾਮ ਉਸ ਵੇਲੇ ਚਰਚਾ 'ਚ ਆਇਆ ਜਦੋਂ 2012 ‘ਚ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਸ਼ੋਅ ਵਾਇਸ ਆਫ਼ ਪੰਜਾਬ ‘ਚ ਭਾਗ ਲੈ ਕੇ ਵਾਇਸ ਆਫ਼ ਪੰਜਾਬ ਸੀਜ਼ਨ 3 ਦਾ ਖਿਤਾਬ ਜਿੱਤਿਆ । ਇਸ ਤੋਂ ਬਾਅਦ ਹੀ ਉਨ੍ਹਾਂ ਦੀ ਗਾਇਕੀ ਦੇ ਸਫ਼ਰ ਨੂੰ ਬੂਰ ਪਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦਿੱਤੇ।

 

View this post on Instagram

 

25 august-26 august 2012 ||It was the best time ❤️ 7 years ago this day || Winner Voice of punjab kine kine tuhade chon eh season dekhyea c???

A post shared by Nimrat Khaira (@nimratkhairaofficial) on Aug 26, 2019 at 12:11am PDT

ਨਿਮਰਤ ਖਹਿਰਾ ਨੇ ਇਹ ਖਿਤਾਬ ਆਪਣੀ ਮਿਹਨਤ ਅਤੇ ਲਗਨ ਦੇ ਦਮ 'ਤੇ ਇਹਨਾਂ ਦਿਨਾਂ 'ਚ ਹੀ ਹਾਸਿਲ ਕੀਤਾ ਸੀ। ਨਿਮਰਤ ਵੱਲੋਂ ਇੱਕ ਤਸਵੀਰ ਸਾਂਝੀ ਕਰ ਉਹਨਾਂ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ "ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ, 25 ਅਤੇ 26 ਅਗਸਤ, ਅੱਜ ਤੋਂ 7 ਸਾਲ ਪਹਿਲਾਂ, 2012 'ਚ ਵਾਇਸ ਆਫ਼ ਪੰਜਾਬ ਵਿਜੇਤਾ"।

ਦੱਸ ਦਈਏ ਦਈਏ ਨਿਮਰਤ ਖਹਿਰਾ ਨੂੰ ਜਿਹੜਾ ਫੇਮ ਵਾਇਸ ਆਫ਼ ਪੰਜਾਬ ਦੇ ਮੰਚ ਤੋਂ ਮਿਲਿਆ ਉਹਨਾਂ ਉਸ ਨੂੰ ਹੁਣ ਤੱਕ ਕਾਇਮ ਰੱਖਿਆ ਹੈ। ਵਿਜੇਤਾ ਦਾ ਖਿਤਾਬ ਹਾਸਿਲ ਕਰਨ ਤੋਂ ਬਾਅਦ ਨਿਮਰਤ ਖਹਿਰਾ ਪਹਿਲਾ ਗਾਣਾ ਰੱਬ ਕਰਕੇ ਨਿਸ਼ਾਵਨ ਭੁੱਲਰ ਨਾਲ ਆਇਆ ਸੀ ।ਦੂਜਾ ਗੀਤ ਐੱਸਪੀ ਦੇ ਰੈਂਕ ਵੀ ਹਿੱਟ ਗੀਤ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ।

ਹੋਰ ਵੇਖੋ : ਬਲਜੀਤ ਸਿੰਘ ਦਿਓ ਦੇ ਵੀਡੀਓ ਤੇ ਮਿਕਸ ਦੇ ਸੰਗੀਤ 'ਚ ਰਾਜਵੀਰ ਜਵੰਦਾ ਲੈ ਕੇ ਆ ਰਹੇ ਨੇ ਨਵਾਂ ਗੀਤ 'ਡਰੀਮ'

ਗਾਣਿਆਂ ਦੇ ਨਾਲ ਨਾਲ ਨਿਮਰਤ ਖਹਿਰਾ ਨੇ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਹਨ। ਨਿਮਰਤ ਹਿੱਟ ਫ਼ਿਲਮ ਲਾਹੌਰੀਆ, ਅਤੇ ਤਰਸੇਮ ਜੱਸੜ ਨਾਲ ਫ਼ਿਲਮ ਅਫਸਰ 'ਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ। ਨਿਮਰਤ ਖਹਿਰਾ ਏਸੇ ਤਰ੍ਹਾਂ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹਣ ਉਹਨਾਂ ਦੇ ਚਾਹੁਣ ਵਾਲੇ ਇਹ ਹੀ ਦੁਆ ਕਰਦੇ ਹਨ।

Related Post