ਬਲਜੀਤ ਸਿੰਘ ਦਿਓ ਦੇ ਵੀਡੀਓ ਤੇ ਮਿਕਸ ਦੇ ਸੰਗੀਤ 'ਚ ਰਾਜਵੀਰ ਜਵੰਦਾ ਲੈ ਕੇ ਆ ਰਹੇ ਨੇ ਨਵਾਂ ਗੀਤ 'ਡਰੀਮ'

Written by  Aaseen Khan   |  August 22nd 2019 12:28 PM  |  Updated: August 22nd 2019 12:28 PM

ਬਲਜੀਤ ਸਿੰਘ ਦਿਓ ਦੇ ਵੀਡੀਓ ਤੇ ਮਿਕਸ ਦੇ ਸੰਗੀਤ 'ਚ ਰਾਜਵੀਰ ਜਵੰਦਾ ਲੈ ਕੇ ਆ ਰਹੇ ਨੇ ਨਵਾਂ ਗੀਤ 'ਡਰੀਮ'

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ 'ਚ ਗਾਣਿਆਂ ਅਤੇ ਫ਼ਿਲਮਾਂ ਦਾ ਰੁਤਬਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿੱਥੇ ਨਵੇਂ ਗਾਇਕਾਂ ਅਤੇ ਕਲਾਕਾਰਾਂ ਨੂੰ ਮੌਕਾ ਮਿਲ ਰਿਹਾ ਹੈ ਉੱਥੇ ਹੀ ਨਵੇਂ ਨਵੇਂ ਗੀਤ ਹਰ ਰੋਜ਼ ਰਿਲੀਜ਼ ਹੋ ਰਹੇ ਹਨ। ਇਸੇ ਸਿਲਸਿਲੇ 'ਚ ਪੰਜਾਬ ਦੇ ਉੱਗੇ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ ਜਿਸ ਦਾ ਨਾਮ ਹੈ 'ਡਰੀਮ'। ਰਾਜਵੀਰ ਜਵੰਦਾ ਦੇ ਹਰ ਗੀਤ ਦੀ ਤਰ੍ਹਾਂ ਇਹ ਗੀਤ ਵੀ ਬਹੁਤ ਖ਼ਾਸ ਹੋਣ ਵਾਲੇ ਕਿਉਂਕਿ ਇਸ ਗੀਤ ਦਾ ਵੀਡੀਓ ਫ਼ਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਫ਼ਿਲਮਾਇਆ ਗਿਆ ਹੈ।

ਗੀਤ ਦਾ ਮਿਊਜ਼ਿਕ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਬੋਲ ਵਿੱਕੀ ਧਾਲੀਵਾਲ ਦੇ ਹਨ। ਯੂ ਟਿਊਬ 'ਤੇ ਇਹ ਗੀਤ ਜੱਸ ਰਿਕਾਰਡਸ ਦੇ ਲੇਬਲ ਨਾ 29 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਪੀਟੀਸੀ ਪੰਜਾਬ 'ਤੇ ਪੀਟੀਸੀ ਚੱਕਦੇ 'ਤੇ ਡਰੀਮ ਗਾਣੇ ਦਾ ਵਰਲਡ ਟੀਵੀ ਪ੍ਰੀਮੀਅਰ ਹੋਣ ਵਾਲਾ ਹੈ।

ਹੋਰ ਵੇਖੋ  :ਗਿੱਪੀ ਗਰੇਵਾਲ ਨੇ ਯੁੱਧਵੀਰ ਮਾਣਕ ਨਾਲ ਤਸਵੀਰਾਂ ਸਾਂਝੀਆਂ ਕਰ ਕੀਤੀ ਅਰਦਾਸ

ਪਿਛਲੇ ਦਿਨੀਂ ਹੀ ਜਿੰਦ ਜਾਨ ਫ਼ਿਲਮ ਨਾਲ ਅਦਾਕਾਰੀ 'ਚ ਆਏ ਰਾਜਵੀਰ ਜਵੰਦਾ ਨੇ ਫ਼ਿਲਮ ਮਿੰਦੋ ਤਸੀਲਦਾਰਨੀ 'ਚ ਵੀ ਅਹਿਮ ਭੂਮਿਕਾ ਨਿਭਾਈ ਤੇ ਵੱਖਰੀ ਛਾਪ ਛੱਡੀ ਹੈ। ਆਪਣੀ ਦਮਦਾਰ ਅਵਾਜ਼ ਲਈ ਜਾਣੇ ਜਾਂਦੇ ਰਾਜਵੀਰ ਜਵੰਦਾ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ। ਹੁਣ ਦੇਖਣਾ ਹੋਵੇਗਾ ਡਰੀਮ ਗੀਤ 'ਚ ਰਾਜਵੀਰ ਫੈਨਸ ਨੂੰ ਕਿਹੜੇ ਸੁਫ਼ਨੇ ਬਾਰੇ ਦੱਸਣ ਜਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network