ਨਿਮਰਤ ਖਹਿਰਾ ਦੇ 'ਰਾਣੀ ਹਾਰ' ਨੇ ਤੋੜੇ ਰਿਕਾਰਡ ,ਪ੍ਰਸ਼ੰਸਕ ਵੀਡਿਓ ਬਣਾ ਕੇ ਕਰ ਰਹੇ ਵਾਇਰਲ

By  Shaminder August 29th 2018 01:00 PM

ਲੰਬੇ ਸਮੇਂ ਤੋਂ ਦਰਸ਼ਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਨਿਮਰਤ ਖਹਿਰਾ Nimrat Khaira  ਦਾ ਨਵਾਂ ਗੀਤ Songਰਾਣੀਹਾਰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਹ ਗੀਤ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕਿਆ ਹੈ । ਇਸ ਗੀਤ ਨੂੰ ਨੌਜਵਾਨਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਨਿਮਰਤ ਦੀ ਇੱਕ ਹੋਰ ਪ੍ਰਸ਼ੰਸਕ ਨੇ ਆਪਣਾ ਇੱਕ ਵੀਡਿਓ ਬਣਾਇਆ ਹੈ ਅਤੇ ਨਿਮਰਤ ਖਹਿਰਾ ਨੇ ਆਪਣੀ ਇਸ ਪ੍ਰਸ਼ੰਸਕ ਦੀ ਵੀਡਿਓ ਨੂੰ ਖੂਬ ਪਸੰਦ ਕਰਦੇ ਹੋਏ ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਵੀ ਕੀਤਾ ਹੈ ।

https://www.instagram.com/p/BnDf9qEDKlt/?taken-by=nimratkhairaofficial

ਉਨ੍ਹਾਂ ਨੇ ਇਸ ਵੀਡਿਓ ਨੂੰ ਸਾਂਝਾ ਕਰਨ ਤੋਂ ਬਾਅਦ ਆਪਣੀ ਪ੍ਰਸ਼ੰਸਕ ਦੀ ਤਾਰੀਫ ਕਰਦਿਆਂ ਲਿਖਿਆ ਕਿ ਰਾਣੀਹਾਰ ਬਹੁਤ ਹੀ ਘੈਂਟ ਅਤੇ ਸੂਟ ਵੀ ਬਹੁਤ ਸੋਹਣਾ ।ਨਿਮਰਤ ਖਹਿਰਾ ਨੇ ਅੱਗੇ ਲਿਖਿਆ ਕਿ ਪਾਕਿਸਤਾਨੋਂ ਜੁੱਤੀ ਚੱਕਵੀਂ ਜਿਹੀ ਤਿੱਲੇ ਵਾਲੀ ਤੇਰੀ ਆਉਂਦੀ ਆ ,ਬਰਥਡੇ 'ਤੇ ਦਿੱਤੇ ਸੀ ਜੋ ਝੁਮਕੇ ਪੰਡੋਰਾਂ ਦੇ ਕੰਨਾਂ ਵਿੱਚ ਪਾਉਨੀ ਆਂ।ਮੁੱਛ ਨੂੰ ਚੜਾਉਂਦਾ ਏਂ,ਜਦ ਹੱਸ ਕੇ ਬੁਲਾਉਂਦਾ ਏਂ,ਔਖਾ ਬਚ ਕੇ ਰਹਿਣਾ ,ਇਹ ਲਾਈਨਾਂ ਕਿਸ-ਕਿਸ ਨੂੰ ਵਧੀਆ ਲੱਗੀਆਂ ਨੇ । ਨਿਮਰਤ ਖਹਿਰਾ ਨੇ ਆਪਣੀ ਇਸ ਪ੍ਰਸ਼ੰਸਕ ਦੇ ਡਾਂਸ ਦੀ ਵੀ ਤਾਰੀਫ ਕੀਤੀ ਹੈ ।ਇਸ ਵੀਡਿਓ ਨੂੰ ਹੁਣ ਤੱਕ ਨਿਮਰਤ ਖਹਿਰਾ ਦੇ ਕਈ ਪ੍ਰਸ਼ੰਸਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਵੱਲੋਂ ਪਸੰਦ ਵੀ ਕੀਤਾ ਗਿਆ ਹੈ ਅਤੇ ਕਈਆਂ ਨੇ ਇਸ 'ਤੇ ਕਮੈਂਟ ਵੀ ਕੀਤੇ ਨੇ ।

nimrat khaira

Related Post