ਗਬਰੂ ਦੀਆਂ ਤਰੀਫਾਂ ਕਰ ਕਰ ਨਹੀਂ ਥੱਕਦੀ ਨਿਮਰਤ ਖਹਿਰਾ ਆਪਣੇ ਗੀਤ 'ਰਾਣੀਹਾਰ' ਵਿੱਚ

Written by  Rajan Sharma   |  August 18th 2018 07:46 AM  |  Updated: August 18th 2018 09:30 AM

ਗਬਰੂ ਦੀਆਂ ਤਰੀਫਾਂ ਕਰ ਕਰ ਨਹੀਂ ਥੱਕਦੀ ਨਿਮਰਤ ਖਹਿਰਾ ਆਪਣੇ ਗੀਤ 'ਰਾਣੀਹਾਰ' ਵਿੱਚ

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਖੂਬਸੂਰਤ ਅਤੇ ਟੈਲੇਂਟਿਡ ਸਿੰਗਰ ਨੇ ਨਿਮਰਤ ਖੈਰਾ ਜੋ ਕਿ ਪਿੱਛਲੇ ਕੁੱਝ ਦਿਨ ਤੋਂ ਸਾਨੂੰ ਕਹਿੰਦੇ ਸੀ "ਰਹੇ ਤੇਰੀ ਕੈਮ ਸਰਦਾਰੀ ਵੇ ਦੱਸ ਹੋਰ ਅਸੀ ਕੀ ਲੈਣਾ" ਤੇ ਇਸਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੁੱਛ ਨੂੰ ਝੜਾਉਨਾਂ ਜਦ ਹੱਸ ਕੇ ਬੁਲੋਨਾ ਹੈ ਔਖਾ ਬੱਚ ਕੇ ਰਹਿਣਾ| ਅਸੀਂ ਵੀ ਏਹੀ ਕਹਿਣਾ ਚਾਵਾਂਗੇ ਹੁਣ ਸਾਡਾ ਵੀ ਬੱਚ ਕੇ ਰਹਿਣਾ ਮੁਸ਼ਕਿਲ ਹੋ ਗਿਆ ਹੈ ਕਿਉਂ ਕਿ ਨਿਮਰਤ ਖੈਰਾ nimrat khaira ਦਾ ਗੀਤ "ਰਾਣੀਹਾਰ"punjabi song ਆ ਗਿਆ ਹੈ|ਆਮਤੋਰ ਤੇ ਪੰਜਾਬੀ ਗੀਤਾਂ ਵਿੱਚ ਮੁੰਡੇ ਹੀ ਕੁੜੀਆਂ ਦੀਆਂ ਤਾਰੀਫਾਂ ਕਰਦੇ ਹਨ ਪਰ ਇਸ ਗੀਤ ਵਿੱਚ ਨਿਮਰਤ ਖੈਰਾ ਨੇ ਮੁੰਡੇ ਦੀ ਬਹੁਤ ਤਾਰੀਫ਼ ਕੀਤੀ ਹੈ|

https://www.youtube.com/watch?v=VGfloIcEMgo

ਗੀਤ ਦੇ ਬੋਲ ਬੜੇ ਹੀ ਕਮਾਲ ਦੇ ਹਨ ਜਿਸ ਵਿੱਚ ਨਿਮਰਤ ਖੈਰਾ nimrat khaira ਵਾਰ ਵਾਰ ਏਹੀ ਕਹਿ ਰਹੇ ਹਨ ਕਿ "ਰਾਣੀਹਾਰ ਕਿ ਕਰਨੇ ਤੂੰ ਹੈ ਜੱਟੀ ਦਾ ਗਹਿਣਾ"| ਇਹ ਬੇਹੱਦ ਖੂਬਸੂਰਤ ਬੋਲ ਲਿਖੇ ਹਨ ਅਰਜਨ ਢਿਲੋਂ ਨੇ ਅਤੇ ਪ੍ਰਿੰਸ ਭੁੱਲਰ ਨੇ ਓਥੇ ਹੀ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਪ੍ਰੀਤ ਹੁੰਦਲ ਨੇ| ਗੀਤ ਦੀ ਵੀਡੀਓ ਡਾਇਰੈਕਟ ਕੀਤੀ ਗਈ ਹੈ ਮਸ਼ਹੂਰ ਡਾਇਰੈਕਟਰ ਸੁੱਖ ਸੰਘੇੜਾ ਵਲੋ| ਗੀਤ punjabi song ਦੀ ਵੀਡੀਓ ਵਾਈਟ ਹਿੱਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ| ਇਸ ਗੀਤ ਦੇ ਨਿਰਮਾਤਾ ਹਨ ਗੁਣਬੀਰ ਸਿੰਘ ਸਿੱਧੂ ਅਤੇ ਮਨਮੋੜ ਸਿੱਧੂ| ਉਮੀਦ ਹੈ ਸੱਭ ਦੁਆਰਾ ਇਸ ਗੀਤ ਨੂੰ ਉਹਨਾਂ ਹੀ ਪਿਆਰ ਮਿਲੇਗਾ ਜਿਹਨਾਂ ਕਿ ਉਹਨਾਂ ਦੇ ਗੀਤਾਂ ਨੂੰ ਪਹਿਲਾਂ ਮਿਲਿਆ ਹੈ|

nimrat khaira


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network