ਨਿਮਰਤ ਖਹਿਰਾ ਨੇ ਸਾਂਝਾ ਕੀਤਾ ਇੰਸਟਾਗ੍ਰਾਮ ‘ਤੇ ਵੀਡੀਓ
ਨਿਮਰਤ ਖਹਿਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਗੀਤ ਦੇ ਬੈਕਗਰਾਊਂਡ ‘ਚ ਦਿਲਜੀਤ ਦੋਸਾਂਝ ਦਾ ਗੀਤ ‘iੋੲੱਕ ਕੁੜੀ ਜੀਹਦਾ ਨਾਮ ਮੁਹੱਬਤ ਗੁੰਮ ਹੈ, ਗੁੰਮ ਹੈ’ ਚੱਲ ਰਿਹਾ ਹੈ ।
Image From Nimrat Khaira's Instagram
ਹੋਰ ਪੜ੍ਹੋ : ਅਦਾਕਾਰ ਨੀਲ ਨਿਤਿਨ ਮੁਕੇਸ਼ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
Image From Nimrat Khaira's Instagram
ਗਾਇਕ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਦੇ ਨਾਲ ਹੀ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੀ ਹੈ ।
Image From Nimrat Khaira's Instagram
ਗਾਇਕੀ ਦੇ ਨਾਲ ਨਾਲ ਉਸ ਦੀ ਅਦਾਕਾਰੀ ਨੂੰ ਵੀ ਸਰਾਹਿਆ ਜਾਂਦਾ ਹੈ । ਜਲਦ ਹੀ ਉਹ ਸਰਗੁਨ ਮਹਿਤਾ ਦੇ ਨਾਲ ਫ਼ਿਲਮ ‘ਸੌਕਣ ਸੌਕਣੇ’ ‘ਚ ਨਜ਼ਰ ਆਏਗੀ ।
View this post on Instagram