ਨਿਮਰਤ ਖਹਿਰਾ ਨੇ ਵਾਇਸ ਆਫ਼ ਪੰਜਾਬ ਦੌਰਾਨ ਦਿੱਤੀ ਪਰਫਾਰਮੈਂਸ ਦਾ ਵੀਡੀਓ ਕੀਤਾ ਸਾਂਝਾ

By  Shaminder September 10th 2019 04:03 PM

ਨਿਮਰਤ ਖਹਿਰਾ ਨੇ ਪੀਟੀਸੀ ਪੰਜਾਬੀ 'ਤੇ ਆਪਣੇ ਵੱਲੋਂ ਦਿੱਤੀ ਗਈ ਪਰਫਾਰਮੈਂਸ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਨਿਮਰਤ ਲੋਕ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ ।ਦੱਸ ਦਈਏ ਕਿ ਇਹ ਵੀਡੀਓ ਉਨ੍ਹਾਂ ਵੱਲੋਂ ਵਾਇਸ ਆਫ਼ ਪੰਜਾਬ ਲਈ ਦਿੱਤੀ ਗਈ ਪਰਫਾਰਮੈਂਸ ਦੇ ਦੌਰਾਨ ਦੀ ਹੈ । ਇਹ ਪਰਫਾਰਮੈਂਸ ਸ਼ੋਅ ਦੇ ਜੱਜਾਂ ਨੂੰ ਏਨੀ ਪਸੰਦ ਆਈ ਕਿ ਸ਼ੋਅ ਦੇ ਜੱਜਾਂ ਨੇ ਖੜੇ ਹੋ ਕੇ ਨਿਮਰਤ ਖਹਿਰਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ।

ਹੋਰ ਵੇਖੋ:ਨਿਮਰਤ ਖਹਿਰਾ ਦਾ ਗੀਤ ‘ਸੁਫ਼ਨਾ ਲਾਵਾਂ ਦਾ’ ਨਾਲ ਹੋਣਗੇ ਹਾਜ਼ਰ

https://www.instagram.com/p/B2EA1QUn-_7/

ਇਸ ਸ਼ੋਅ 'ਚ ਜੱਜ ਮਾਸਟਰ ਸਲੀਮ,ਸਚਿਨ ਆਹੁਜਾ ,ਫਿਰੋਜ਼ ਖ਼ਾਨ ਨਿਮਰਤ ਖਹਿਰਾ ਦੀ ਪਰਫਾਰਮੈਂਸ 'ਤੇ ਝੂਮਣ ਲਈ ਮਜਬੂਰ ਹੋ ਗਏ ਸਨ ਅਤੇ ਨਿਮਰਤ ਦੇ ਗੀਤ 'ਤੇ ਨੱਚਦੇ ਹੋਏ ਨਜ਼ਰ ਆਏ । ਨਿਮਰਤ ਖਹਿਰਾ ਵਾਇਸ ਆਫ਼ ਪੰਜਾਬ  ਦਾ ਹਿੱਸਾ ਰਹੀ ਹੈ ।

https://www.instagram.com/p/B0vk_lBH_58/

ਉਨ੍ਹਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਹੁਨਰ ਵੀ ਵਿਖਾਇਆ ਹੈ ।

Related Post