ਨਿਮਰਤ ਖਹਿਰਾ ਨੇ ‘ਸੋਹਣੇ ਸੋਹਣੇ ਸੂਟ’ ਗੀਤ ਦਾ ਬੀਹਾਈਂਡ ਦਾ ਸੀਨ ਵੀਡੀਓ ਕੀਤਾ ਸਾਂਝਾ, ਦੱਸਿਆ ਹਾਈ ਹੀਲ ਪਾਉਣਾ ਕਿੰਨਾ ਹੈ ਮੁਸ਼ਕਿਲ, ਦੇਖੋ ਵੀਡੀਓ

By  Lajwinder kaur August 7th 2020 10:04 AM -- Updated: August 7th 2020 10:30 AM

ਪੰਜਾਬੀ ਗਾਇਕਾ ਨਿਮਰਤ ਖਹਿਰਾ ਜੋ ਕਿ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਹਾਲ ਹੀ ‘ਚ ਉਨ੍ਹਾਂ ਦਾ ਗਾਣਾ ‘ਅੱਜ ਕੱਲ੍ਹ ਅੱਜ ਕੱਲ੍ਹ’ ਸੁਪਰ ਹਿੱਟ ਰਿਹਾ ਹੈ । ਇਸ ਗੀਤ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ । ‘ਸੋਹਣੇ ਸੋਹਣੇ ਸੂਟ’ ਟਾਈਟਲ ਹੇਠ ਉਹ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਹ ਗੀਤ ਵੀ ਇੰਟਰਨੈੱਟ ਉੱਤੇ ਛਾਇਆ ਹੋਇਆ ਹੈ ।

View this post on Instagram

 

Behind the scenes “sohnesohnesuit”.... Jo menu jande aa they know k i can’t walk in heels ? i like to wear “chappals” everywhere ??

A post shared by Nimrat Khaira (@nimratkhairaofficial) on Aug 6, 2020 at 10:03am PDT

ਨਿਮਰਤ ਖਹਿਰਾ ਨੇ ਆਪਣਾ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਬੀਹਾਈਂਡ ਦਾ ਸੀਨ ਵਾਲਾ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਹਾਈ ਹੀਲ ਪਾ ਕੇ ਬਹੁਤ ਮੁਸ਼ਕਿਲ ਦੇ ਨਾਲ ਚੱਲਦੇ ਹੋਏ ਦਿਖਾਈ ਦੇ ਰਹੇ ਨੇ ।

ਉਨ੍ਹਾਂ ਨੇ ਕੈਪਸ਼ਨ ‘ਚ ਦੱਸਿਆ ਹੈ ਕਿ – ਬੀਹਾਈਂਡ ਦਾ ਸੀਨ ਸੋਹਣੇ ਸੋਹਣੇ ਸੂਟ....ਜੋ ਮੈਨੂੰ ਜਾਣਦੇ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਹਾਈ ਹੀਲ ਪਾ ਚੱਲ ਨਹੀਂ ਸਕਦੀ..ਮੈਨੂੰ ਚੱਪਲ ਪਾਉਣਾ ਪਸੰਦ ਹੈ ਹਰ ਜਗ੍ਹਾ ..’ ਨਾਲ ਹੀ ਉਨ੍ਹਾਂ ਨੇ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਪੰਜ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ । ਜੇ ਗੱਲ ਕਰੀਏ ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

Related Post