ਲਓ ਜੀ ਆ ਰਹੀ ਹੈ ਨਿੰਜਾ ਦੀ ਨਵੀਂ ਫ਼ਿਲਮ ‘ਫੇਰ ਮਾਮਲਾ ਗੜਬੜ ਹੈ’, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

By  Lajwinder kaur April 26th 2022 03:23 PM -- Updated: April 26th 2022 03:25 PM

ਇਹ ਸਾਲ ਪੰਜਾਬੀ ਫ਼ਿਲਮਾਂ ਨੇ ਪੂਰੀ ਤੇਜ਼ੀ ਦੇ ਨਾਲ ਰਿਲੀਜ਼ ਹੋਣ ਦੀ ਰਫਤਾਰ ਫੜੀ ਹੋਈ ਹੈ। ਜੀ ਹਾਂ ਹਰ ਹਫਤੇ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਨਾਲ ਹੀ ਆਉਣ ਵਾਲੀ ਫ਼ਿਲਮਾਂ ਦੀ ਰਿਲੀਜ਼ ਡੇਟ ਵੀ ਅਨਾਉਂਸ ਹੋ ਰਹੀਆਂ ਹਨ।

Ninja-preeit-movie new

ਇਸ ਦੌਰਾਨ ਨਿੰਜਾ ਦੀ ਮੋਸਟ ਅਵੇਟਡ ਫ਼ਿਲਮ ‘ਫੇਰ ਮਾਮਲਾ ਗੜਬੜ ਹੈ’ (Fer Mamlaa Gadbad Hai) ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਹੁਣ ਇਹ ਫ਼ਿਲਮ 2 ਸਤੰਬਰ,2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ : ਧੀ ਦਿਵਸ ‘ਤੇ ਹਰਮਨ ਮਾਨ ਨੇ ਆਪਣੀ ਧੀ ਸਾਹਰ ਮਾਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ- ‘ਅਰਦਾਸ ਕਰਕੇ ਮੰਗੀ ਸੀ ਧੀ’

ਗਾਇਕ/ਐਕਟਰ ਨਿੰਜਾ ਨੇ ਫ਼ਿਲਮ  ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮਿਲਦੇ ਹਾਂ ਸਿਨੇਮਾ ਘਰਾਂ ਚ ਦੋ ਸਤੰਬਰ ਨੂੰ...’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਪੋਸਟਰ ਉੱਤੇ ਢੋਲ ਦਿੱਖ ਰਿਹਾ ਹੈ ਤੇ ਨਾਲ ਹੀ ਟੈਗ ਲਾਈਨ ਲਿਖੀ ਹੋਈ ਹੈ-‘ਜਦੋਂ ਪੈਂਟਾਂ ਪਜਾਮਿਆਂ ਦੀ ਥਾਂ ਤੇ ਸਲਵਾਰ ਤੇ ਪੈਰਾਂ ‘ਚ ਘੂੰਗਰੂ ਆ ਜਾਣ ਤਾਂ ਸਮਝੋ….ਫੇਰ ਮਾਮਲਾ ਗੜਬੜ ਹੈ’।

Ninja-preeit-movie

ਇਸ ਫ਼ਿਲਮ ‘ਚ ਨਿੰਜਾ ਦੇ ਨਾਲ ਪ੍ਰੀਤ ਕਮਲ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ । ਇਸ ਫ਼ਿਲਮ ‘ਚ ਬੀ.ਐੱਨ ਸ਼ਰਮਾ, ਜਸਵਿੰਦਰ ਭੱਲਾ, ਉਪੇਸ਼ ਜੰਗਵਾਲ ਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਦੀ ਕਹਾਣੀ ਕੁਮਾਰ ਅਜੇ ਨੇ ਲਿਖੀ ਹੈ ਤੇ ਡਾਇਰੈਕਸ਼ਨ ਸਾਗਰ ਐੱਸ ਸ਼ਰਮਾ ਨੇ ਕੀਤਾ ਹੈ।

Ninja-preeit

ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਆਉਣ ਵਾਲੇ ਸਮੇਂ ਚ ਉਹ ਕਈ ਹੋਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ

Related Post