‘Aadat Ve’ ਗੀਤ ਨਾਲ ਗਾਇਕ ਨਿੰਜਾ ਕਰ ਰਹੇ ਨੇ ਦਰਸ਼ਕਾਂ ਨੂੰ ਭਾਵੁਕ, ਦੇਖੋ ਇਹ ਵੀਡੀਓ

By  Lajwinder kaur July 27th 2021 01:02 PM

ਪੰਜਾਬੀ ਗਾਇਕ ਨਿੰਜਾ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਗਏ ਨੇ। ਜੀ ਹਾਂ ਉਹ ਦਰਦ ਭਰੇ ਗੀਤ ‘ਆਦਤ ਵੇ’ (Aadat Ve) ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਇਹ ਸੈਡ ਸੌਂਗ ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ।

inside image of ninja new song image source- instagram

ਹੋਰ ਪੜ੍ਹੋ : ਏ.ਐੱਸ. ਕੰਗ ਦੀਆਂ ਬੋਲੀਆਂ ‘ਤੇ ਸ਼ਿੰਦਾ ਨੇ ਪਾਇਆ ਗਿੱਧਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਿੱਪੀ ਗਰੇਵਾਲ ਦਾ ਆਪਣੇ ਪੁੱਤਰਾਂ ਦੇ ਨਾਲ ਬਣਾਇਆ ਇਹ ਮਜ਼ੇਦਾਰ ਵੀਡੀਓ

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਦਾ ਇਹ ਫਨੀ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਪ੍ਰਤੀਕਿਰਿਆ, ਦੇਖੋ ਵੀਡੀਓ

singer ninja image image source- instagram

ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਇਸ ਗੀਤ ‘ਚ ਦੋ ਪਿਆਰ ਕਰਨ ਵਾਲਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਮਾਰੂ ਬਿਮਾਰੀਆਂ ਦੋ ਪਿਆਰ ਕਰਨ ਵਾਲਿਆਂ ਨੂੰ ਵੱਖ ਕਰ ਦਿੰਦੀ ਹੈ। ਗਾਣੇ ਦੇ ਵੀਡੀਓ ‘ਚ ਕਮਾਲ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਮੁੰਡੇ ਦਾ ਕਿਰਦਾਰ ਨਿਭਾ ਰਹੇ ਨੇ ਖੁਦ ਗਾਇਕ ਨਿੰਜਾ ਤੇ ਕੁੜੀ ਦਾ ਰੋਲ ਨਿਭਾ ਰਹੀ ਹੈ ਮਾਡਲ ਅਦਿਤੀ ਸ਼ਰਮਾ । ਗਾਣੇ ਦੇ ਬੋਲ Vivi ਨੇ ਲਿਖੇ ਨੇ। ਇਸ ਗੀਤ ਨੂੰ Gringo Entertainments ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ninja and aditi sharma image source- instagram

ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ।

Related Post