ਨਿੰਜਾ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਦੂਰਬੀਨ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਿਹਾ ਹੈ ਸਸਪੈਂਸ ਤੇ ਐਕਸ਼ਨ

By  Lajwinder kaur September 4th 2019 10:30 AM

ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦੀ ਮੋਸਟ ਅਵੇਟਡ ਫ਼ਿਲਮ ‘ਦੂਰਬੀਨ’ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜੀ ਹਾਂ ਨਿੰਜਾ ਤੇ ਵਾਮਿਕਾ ਗੱਬੀ ਸਟਾਰਰ ਫ਼ਿਲਮ ‘ਦੂਰਬੀਨ’ ਦਾ ਜ਼ਬਰਦਸਤ ਟੀਜ਼ਰ ਦੇਖਣ ਨੂੰ ਮਿਲ ਰਿਹਾ ਹੈ। ਸਸਪੈਂਸ, ਥ੍ਰੀਲਰ ਤੇ ਐਕਸ਼ਨ ਦੇ ਨਾਲ ਭਰਪੂਰ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਤੁਸੀਂ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਦੇਖ ਸਕਦੇ ਹੋ।

ਹੋਰ ਵੇਖੋ:ਟੁੱਟੇ ਦਿਲਾਂ ਦੀਆਂ ਤਰਜ਼ਾਂ ਨੂੰ ਛੇੜ ਰਹੇ ਨੇ ‘ਖ਼ਾਨ ਸਾਬ’ ਆਪਣੇ ਨਵੇਂ ਗੀਤ ‘ਦੂਰ ਤੇਰੇ ਤੋਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਇਸ ਫ਼ਿਲਮ ‘ਚ ਜੱਸ ਬਾਜਵਾ ਪੁਲਿਸ ਅਫ਼ਸਰ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

 

View this post on Instagram

 

Check Out ! #Doorbeen - ਦੂਰਬੀਨ Official Teaser Starring #NINJA & #WamiqaGabbi In Cinemas 27th Sept'19 Worldwide ! A Film by Azaad Parindey Films & Directed by Ishan Chopra Star Cast : @its_ninja @wamiqagabbi @officialjassbajwa @officialyograjsingh @karamjit.anmol @hobbydhaliwal @ptcmotionpictures @globemoviezpvtltd @yellowmusicofficial #Pollywood #NewMovie #WamiqaGabbi #Ninja

A post shared by PTC Punjabi (@ptc.network) on Sep 3, 2019 at 7:32pm PDT

ਦੂਰਬੀਨ ਫ਼ਿਲਮ ਨੂੰ ਇਸ਼ਾਨ ਚੋਪੜਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ। ਦੂਰਬੀਨ ਫ਼ਿਲਮ ਨੂੰ 27 ਸਤੰਬਰ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾਵੇਗਾ। ਪਿਆਰ, ਐਕਸ਼ਨ, ਸਸਪੈਂਸ ਤੇ ਕਾਮੇਡੀ ਦੇ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਦੇ ਲਈ ਫੁਲ ਪੇਕਜ ਸਾਬਿਤ ਹੋਵੇਗੀ ਤੇ ਨੌਜਵਾਨਾਂ ਨੂੰ ਚੰਗਾ ਸੰਦੇਸ਼ ਦੇਵੇਗੀ। ਇਸ ਤੋਂ ਇਲਾਵਾ ਫ਼ਿਲਮ ਤੋਂ ਹੋਣ ਵਾਲੀ ਕਮਾਈ ‘ਚੋਂ 20 ਪ੍ਰਤੀਸ਼ਤ ਹਿੱਸਾ ਪਿਛਲੇ ਦਿਨੀਂ ਆਏ ਪੰਜਾਬ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਤਾ ਜਾਵੇਗਾ।

Related Post