ਨਿੰਜਾ ਲੈ ਕੇ ਆ ਰਹੇ ਨੇ ਸਿੰਗਲ ਟਰੈਕ ‘Loaded’, ਪੋਸਟਰ ਛਾਇਆ ਸੋਸ਼ਲ ਮੀਡੀਆ ਉੱਤੇ

By  Lajwinder kaur August 13th 2020 12:14 PM

ਪੰਜਾਬੀ ਗਾਇਕ ਨਿੰਜਾ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲੇ ਨੇ । ਉਹ ‘Loaded’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ ।

ਆਪਣੇ ਨਵੇਂ ਗੀਤ ਦਾ ਪੋਸਟ ਸ਼ੇਅਰ ਕਰਦੇ ਹੋਏ ਨਿੰਜਾ ਨੇ ਲਿਖਿਆ ਹੈ, ‘#Loaded...ਵੱਡਾ ਸਰਪ੍ਰਾਈਜ਼ ਮੇਰੇ ਫੈਨਜ਼ ਦੇ ਲਈ..ਇਹ ਗੀਤ ਬਹੁਤ ਜਲਦ ਰਿਲੀਜ਼ ਹੋਵੇਗਾ’ । ਉਨ੍ਹਾਂ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।

ਇਸ ਗੀਤ ਦੇ ਬੋਲ ਪਰਦੀਪ ਮਲਕ ਨੇ ਲਿਖੇ ਨੇ ਤੇ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ । ਇਸ ਗੀਤ ‘ਚ ਨਿੰਜਾ ਦਾ ਸਾਥ ਦੇਣਗੇ ਪੰਜਾਬੀ ਗਾਇਕਾ ਗੁਰਲੇਜ ਅਖਤਰ । ਇਸ ਗੀਤ ਦਾ ਵੀਡੀਓ FRAME SINGH ਵੱਲੋਂ ਤਿਆਰ ਕੀਤਾ ਗਿਆ ਹੈ । ਫ਼ਿਲਹਾਲ ਗੀਤ ਦੀ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ । ਪਰ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।

Related Post