ਗਾਇਕ ਨਿੰਜਾ ਨੇ ਏਸੀਪੀ ਅਨਿਲ ਕੋਹਲੀ ਨੂੰ ਦਿੱਤੀ ਇਸ ਤਰ੍ਹਾਂ ਸ਼ਰਧਾਂਜਲੀ, ਡਿਊਟੀ ਕਰਦੇ ਹੋਏ ਕੋਰੋਨਾ ਵਾਇਰਸ ਦੀ ਆਏ ਸਨ ਲਪੇਟ ’ਚ
Rupinder Kaler
April 21st 2020 12:33 PM
ਬੀਤੇ ਸ਼ਨੀਵਾਰ ਨੂੰ ਏਸੀਪੀ ਅਨਿਲ ਕੋਹਲੀ ਦਾ ਕੋਵਿਡ-19 ਦੀ ਲਾਗ ਨਾਲ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ । ਖ਼ਬਰਾਂ ਦੀ ਮੰਨੀਏ ਤਾਂ ਉਹ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਪਣੀ ਡਿਊਟੀ ਦੌਰਾਨ ਹੀ ਆਏ ਸਨ ਕਿਉਂਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਕੋਈ ਵੀ ਯਾਤਰਾ ਨਹੀਂ ਸੀ ਕੀਤੀ । ਏਸੀਪੀ ਦੀ ਇਸ ਤਰ੍ਹਾਂ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।