ਗਾਇਕ ਨਿੰਜਾ ਨੇ ਏਸੀਪੀ ਅਨਿਲ ਕੋਹਲੀ ਨੂੰ ਦਿੱਤੀ ਇਸ ਤਰ੍ਹਾਂ ਸ਼ਰਧਾਂਜਲੀ, ਡਿਊਟੀ ਕਰਦੇ ਹੋਏ ਕੋਰੋਨਾ ਵਾਇਰਸ ਦੀ ਆਏ ਸਨ ਲਪੇਟ ’ਚ

Written by  Rupinder Kaler   |  April 21st 2020 12:33 PM  |  Updated: April 21st 2020 12:33 PM

ਗਾਇਕ ਨਿੰਜਾ ਨੇ ਏਸੀਪੀ ਅਨਿਲ ਕੋਹਲੀ ਨੂੰ ਦਿੱਤੀ ਇਸ ਤਰ੍ਹਾਂ ਸ਼ਰਧਾਂਜਲੀ, ਡਿਊਟੀ ਕਰਦੇ ਹੋਏ ਕੋਰੋਨਾ ਵਾਇਰਸ ਦੀ ਆਏ ਸਨ ਲਪੇਟ ’ਚ

ਬੀਤੇ ਸ਼ਨੀਵਾਰ ਨੂੰ ਏਸੀਪੀ ਅਨਿਲ ਕੋਹਲੀ ਦਾ ਕੋਵਿਡ-19 ਦੀ ਲਾਗ ਨਾਲ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ । ਖ਼ਬਰਾਂ ਦੀ ਮੰਨੀਏ ਤਾਂ ਉਹ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਪਣੀ ਡਿਊਟੀ ਦੌਰਾਨ ਹੀ ਆਏ ਸਨ ਕਿਉਂਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਕੋਈ ਵੀ ਯਾਤਰਾ ਨਹੀਂ ਸੀ ਕੀਤੀ । ਏਸੀਪੀ ਦੀ ਇਸ ਤਰ੍ਹਾਂ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

https://www.instagram.com/p/B_BvDGhjv1a/

ਪਰ ਪੂਰੇ ਪੰਜਾਬ ਦੇ ਲੋਕਾਂ ਨੂੰ ਉਹਨਾਂ ’ਤੇ ਮਾਨ ਹੈ, ਇਸੇ ਲਈ ਉਹਨਾਂ ਦੇ ਸਨਮਾਨ ਵਿੱਚ ਸੋਸ਼ਲ ਮੀਡੀਆ ’ਤੇ ਹਜ਼ਾਰਾਂ ਪੋਸਟਾਂ ਦਿਖਾਈ ਦੇ ਰਹੀਆਂ ਹਨ । ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਨੇ ਵੀ ਸਵਰਗਵਾਸੀ ਏਸੀਪੀ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

https://www.instagram.com/p/B_NJFugjR-L/

ਨਿੰਜਾ ਨੇ ਏਸੀਪੀ ਦੀ ਤਸਵੀਰ ਸਾਂਝੀ ਕਰਦੇ ਹੋਏ ਇਸ ਨੂੰ ਭਾਵੁਕ ਕੈਪਸ਼ਨ ਵੀ ਦਿੱਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿੰਜਾ ਏਨੀਂ ਦਿਨੀਂ ਲਾਕਡਾਊਨ ਕਰਕੇ ਘਰਾਂ ਵਿੱਚ ਬੰਦ ਮਜ਼ਦੂਰਾਂ ਤੱਕ ਰਾਸ਼ਨ ਵੀ ਪਹੁੰਚਾ ਰਹੇ ਹਨ ।

https://www.instagram.com/p/B_OekFqDIID/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network