ਇੱਕ ਦੂਜੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆਏ ਨਿਸ਼ਾ ਬਾਨੋ ਤੇ ਸਮੀਰ ਮਾਹੀ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

By  Lajwinder kaur November 8th 2021 05:50 PM -- Updated: November 8th 2021 05:51 PM

ਪੰਜਾਬੀ ਮਿਊਜ਼ਿਕ ਜਗਤ ਅਤੇ ਅਦਾਕਾਰੀ ਖੇਤਰ ਦੀ ਖ਼ੂਬਸੂਰਤ ਅਦਾਕਾਰਾ ਨਿਸ਼ਾ ਬਾਨੋ NISHA BANO ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਵਟੋਰ ਰਿਹਾ ਹੈ। ਜੀ ਹਾਂ ਉਹ ਵੀਡੀਓ ਉਨ੍ਹਾਂ ਨੇ ਆਪਣੇ ਬੁਆਏ ਫਰੈਂਡ ਸਮੀਰ ਮਾਹੀ Sameer Mahi, ਦੇ ਨਾਲ ਬਣਾਇਆ ਹੈ।

sameer mahi and nisha bano together image-min

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਛਾਇਆ ਵਿੱਕੀ ਕੌਸ਼ਲ ਦਾ ਇਹ ਡਾਂਸ ਵੀਡੀਓ, ਹਾਰਡੀ ਦੇ ਨਵੇਂ ਗੀਤ ‘BIJLEE BIJLEE’ ਉੱਤੇ ਥਿਰਕਦੇ ਨਜ਼ਰ ਆਏ ਬਾਲੀਵੁੱਡ ਐਕਟਰ

ਇਸ ਵੀਡੀਓ 'ਚ ਦੋਵਾਂ ਕਲਾਕਾਰਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦਰਸ਼ਕਾਂ ਨੂੰ ਦੋਵਾਂ ਦੀ ਲਵ ਕਮਿਸਟਰੀ ਖੂਬ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਦੋਵਾਂ ਨੇ ਲਾਡੀ ਚਾਹਲ ਦੇ ਨਵੇਂ ਗੀਤ ਚੋਰੀ ਦਾ ਪਿਸਤੌਲ ਦੇ ਉੱਤੇ ਬਣਾਇਆ ਹੈ। ਵੱਡੀ ਗਿਣਤੀ 'ਚ ਦਰਸ਼ਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੇ ਆਪਣੇ ਬੇਟੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਨੰਨ੍ਹੇ ਅਲਾਪ ਦੇ ਜਨਮ ਦੀ ਤਸਵੀਰ ਵੀ ਆਈ ਸਾਹਮਣੇ, ਦੇਖੋ ਵੀਡੀਓ

Punjabi Actress Nisha Bano Looking Stunning In Yellow color Suit

ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ। ਪਿਛਲੇ ਲੰਮੇ ਸਮੇਂ ਤੋਂ ਫ਼ਿਲਮੀ ਇੰਡਸਟਰੀ ‘ਚ ਸਰਗਰਮ ਹਨ । ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ । ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਈ ਟੀਵੀ ਸ਼ੋਅ ‘ਚ ਵੀ ਕੰਮ ਕੀਤਾ ਹੈ । ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ ਚ ਕਾਫੀ ਐਕਟਿਵ ਹੈ। ਉਹ ਆਪਣੇ ਕਈ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

 

View this post on Instagram

 

A post shared by NISHA BANO ( ਨਿਸ਼ਾ ਬਾਨੋ ) (@nishabano)

Related Post